ਪ੍ਰਿਥੀਚੰਦ ਦੀਆਂ ਘਿਨਾਉਣੀਆਂ ਹਰਕਤਾਂ
ਚੌਥੇ ਪਾਤਸ਼ਾਹ ਨੇ ‘ਗੁਰੂ ਕਾ ਚੱਕ’ ਵਸਾਉਣ ਵਾਸਤੇ ਵੱੱਖਰੇ ਵੱਖਰੇ ਕਿਿਤਆਂ ਦੇ ਲੋਕਾਂ ਨੰੁ ਸਦਾ ਦਿਤਾ ਸੀ ਅਤੇ ਉਥੇ ਸ਼ਹਰੀ ਵਸੋਂ ਵਾਲੇ ਸਾਰੇ ਪ੍ਰਬੰਧ ਵੀ ਕਰਨੇ ਸਨ। ਮਸੰਦਾ ਰਾਹੀਂ ਪ੍ਰਾਪਤ ਸੰਗਤਾਂ ਦੀ-ਕਾਰ ਭੇਟਾ ਦਾ ਪ੍ਰਬੰਧ ਪ੍ਰਿਥੀ ਚੰਦ ਪਾਸ ਹੀ ਸੀ। ‘ਖਿਿਸਆਣੀ ਬਿਲੀ ਖੰਭਾ ਨੋਚੇ’ ਦੇ ਅਖਾਣ ਅਨੁਸਾਰ, ਗੁਰਗੱਦੀ ਲਈੇ ਹੋਰ ਜੱਤਨਾਂ ‘ਚ ਫੇਲ ਹੋ ਜਾਣ ਉਪਰੰਤ ਪ੍ਰਿਥੀ ਚੰਦ ਅਤੀ ਹੋਛੇ ਹਥਿਆਰਾਂ ਤੇ ਉਤਰ ਆਇਆ। ਗੁਰੂ ਦਰਬਾਰ ਦੀ ਨਾਕਾਬੰਦੀ ਕਰਵਾ ਦਿੱਤੀ। ਗੁਰੂਦਰ ਦੇ ਰਬਾਬੀ ਸੱਤਾ ਅਤੇ ਬਲਵੰਡ ਨੂੰ ਉਨ੍ਹਾਂ ਦੀ ਲੜਕੀ ਦੇ ਆਨੰਦ ਕਾਰਜ ਸਮੇਂ ਚੁੱਕ ਚੁਕਾ ਕੇ ਬਾਗੀ ਕਰ ਦਿੱਤਾ। ਚੰੂਕਿ ਮਸੰਦਾ ਨਾਲ ਇਸਦੀ ਸਿੱਧੀ ਸਾਂਝ ਸੀ। ਮਸੰਦਾ ਨੂੰ ਬਹਿਕਾ ਕੇ, ਸੰਗਤਾਂ ਰਾਹੀਂ ਭੇਜੇ ਦਸਵੰਧ ਤੇ ਹੱਥ ਸਾਫ਼ ਕਰ ਲੈਂਦਾ ਅਤੇ ਲੰਗਰ ਛੱਕਣ ਵਾਸਤੇ, ਸੰਗਤਾਂ ਨੂੰ ‘ਗੁਰੂ ਕੇ ਲੰਗਰ’ ਵਿਚ ਭੇਜ ਦੇਂਦਾ। ਉਥੇ ਕੋਈ ਆਮਦਨ ਨਾ ਪੁਜਣ ਕਰਕੇ ਲੰਗਰ ਡੰਗ ਟਪਾਊ ਸਨ। ਇਸਤਰ੍ਹਾਂ ਗੁਰੂਦਰਬਾਰ ਨੂੰ ਬਦਨਾਮ ਕਰਨ ਦੀ ਉਸ ਵਲੋਂ ਇਹ ਇੱਕ ਘਿਣਾਉਣੀ ਚਾਲ ਸੀ। ਦਰਅਸਲ ਅਜੇਹੇ ਛੜਜੰਤਰ ਗੁਰੂਦਰ ਦੇ ਵਿਰੋਧਿਆਂ ਵਲੋਂ ਨਿੱਤ ਰਚੇ ਜਾ ਰਹੇ ਸਨ; ਪ੍ਰਿਥੀ ਚੰਦ ਤਾਂ ਗੁਰੂ ਪ੍ਰਵਾਰ ਵਿਚੋਂ ਵਰਤਿਆ ਜਾ ਰਿਹਾ ਉਨ੍ਹਾਂ ਦਾ ਕੇਵਲ ਇਕ ਮੁਹਰਾ ਸੀ।
ਛੇ ਕੂ ਮਹੀਨੇ ਬਾਦ ਜਦੋਂ ਭਾਈ ਗੁਰਦਾਸ ਜੀ ਆਪਣੇ ਪ੍ਰਚਾਰ ਦੌਰੇ ਤੋਂ ਵਾਪਸ ਪੱੁਜੇ ਤਾਂ ਸਾਰੇ ਹਾਲਾਤ ਦਾ ਪਤਾ ਲੱਗਾ। ਉਨ੍ਹਾਂ ਨੇ ਬਾਬਾ ਬੁੱਢਾ, ਭਾਈ ਸਾਹਲੋ, ਭਾਈ ਪੈਰਾ, ਭਾਈ ਜੇਠਾ ਜੀ ਆਦਿ ਨਾਲ ਪੂਰੀ ਵਿਉਂਤ ਬਣਾਕੇ, ਪ੍ਰਿਥੀ ਚੰਦ ਦੇ ਇਸ ਜਾਲ ਨੂੰ ਕੱਟਿਆ। ਸੱਤੇ ਬਲਵੰਡ ਨੂੰ ਵੀ ਅਪਣੀ ਕਰਨੀ ਉਪਰ ਪੱਛਤਾਵਾ ਸੀ ਪਰ ਰਸਤਾ ਨਹੀਂ ਸੀ ਮਿਲ ਰਿਹਾ। ਭਾਈ ਲੱਧਾ ਪਰੋਪਕਾਰੀ ਆਦਿ ਗੁਰਸਿੱਖਾਂ ਦੀ ਸੇਵਾ ਭਾਵਨਾ ਸਦਕਾ, ਉਨ੍ਹਾਂ ਨੇ ਵੀ ਆਪਣੀ ਭੁਲ ਬਖਸ਼ਵਾਈ ਅਤੇ ਗੁਰੂ ਚਰਣਾਂ ਵਿਚ ਵਾਪਸ ਪਰਤੇ। ਇੱਤਨੇ ਵਿਰੋਧੀ ਹਾਲਾਤਾਂ ਵਿਚ ਵੀ ਪੰਜਵੇਂ ਪਾਤਸ਼ਾਹ ਬਿਲਕੁਲ ਸ਼ਾਂਤ ਚਿੱਤ ਅਤੇ ਕਰਤੇ ਦੇ ਸ਼ੁਕਰਾਨੇ ਵਿਚ ਰਹੇ। ਇਨ੍ਹਾਂ ਸਾਰੀਆਂ ਘਟਨਾਵਾਂ ਦਾ ਜਿ਼ਕਰ ਭੱਟਾਂ ਨੇ ਅਪਣੇ ਸਵਯਾਂ ਵਿਚ ਅਤੇ ‘ਸੱਤੇ ਬਲਵੰਡ’ ਨੇ ਅਪਣੀ ਵਾਰ ਵਿਚ ਬੜੇ ਸੁਲਝੇ ਢੰਗ ਨਾਲ ਕੀਤਾ ਹੈ।