Punjve’n Patshah Guru Arjan Sahib Ji – Part – 9 – 21-6-26

ਨਕਸ਼ਬੰਦੀ ਸਿਲਸਿਲਾ ਅਤੇ ਬ੍ਰਾਹਮਣੀ ਸਾਜ਼ਸ਼ਾਂ
ਲੋਧੀ ਖਾਨਦਾਨ ਅਤੇ ਉਸਤੋਂ ਬਾਦ ਵਿਚ ਬਾਬਰ ਦੇ ਸਮੇਂ ਤੋਂ ਮੁਗ਼ਲ ਬਾਦਸ਼ਾਹਾਂ ਦਾ ਝੁਕਾਅ, ਲਗਾਤਾਰ ਗੁਰੂਦਰਬਾਰ ਵਲ ਰਿਹਾ। ਇਹ ਗੁਰੂਦਰ ਦਾ ਸਤਿਕਾਰ ਵੀ ਕਰਦੇ ਸਨ। ਮੁਸਲਮਾਨਾਂ ਦਾ ਰਾਜ ਹੋਣ ਕਾਰਣ ਬਹੁਤੇ ਮੁਸਲਮਾਨ ਉਹ ਵੀ ਸਨ ਜਿਹੜੇ ਸਿੱਖ ਤਾਂ ਨਹੀਂ ਸੱਜੇ ਪਰ ਰਾਜਦਰਬਾਰ ਵਿਚ ਗੁਰੂਦਰ ਦੇ ਪੱਕੇ ਸ਼ਰਧਾਲੂ ਸਨ। ਇਸਦੇ ਉਲਟ ਕੱਟਰ ਪੰਥੀ ਜਨੂੰਨੀ ਮੌਲਾਣਿਆਂ ਦਾ ਇੱਕ ਵੱਡਾ ਤੱਬਕਾ ਉਹ ਵੀ ਰਾਜ ਘਰਾਣੇ ਵਿਚ ਮੌਜੂਦ ਸੀ ਜਿਨ੍ਹਾਂ ਨੂੰ ਗੁਰੂਦਰਬਾਰ ਦੀ ਪ੍ਰਫੁਲਤਾ-ਮੁਸਲਮਾਨ ਮੱਤ ਦੇ ਫੈਲਾਅ ਵਿਚ ਸਭ ਤੋਂ ਵੱਡੀ ਰੁਕਾਵਟ ਨਜ਼ਰ ਆਉਂਦੀ ਸੀ। ਜ਼ਾਤ-ਪਾਤ ਦੇ ਮੁਦਈ, ਕਰਮਕਾਂਡਾ ਦੀ ਜੱਕੜ ਵਿਚ ਫਸੇ ਹੋਏ, ਬੁੱਤ ਪੂਜਾ ਦਾ ਸਿ਼ਕਾਰ ਬ੍ਰਾਹਮਣ ਵਰਗ ਨੂੰ ਵੀ ਸਭ ਤੋਂ ਵਡਾ ਖੱਤਰਾ ਗੁਰੂਦਰ ਤੋਂ ਹੀ ਸੀ। ਪਹਿਲੇ ਜਾਮੇਂ ਤੋਂ ਹੀ ਇਹ ਲੋਕ ਵਾਹ ਲਗਦੇ ਸਰਕਾਰੀ ਦਰਬਾਰੇ ਸਿ਼ਕਾਇਤਾਂ-ਸਾਜ਼ਸ਼ਾਂ, ਗੁਰੂਪ੍ਰਵਾਰਾਂ ਵਿਚ ਘੁਸ ਪੈਠ, ਲੰਗਰਾਂ-ਸੰਗਤਾਂ ਵਿਚ ਛੇੜ-ਛਾੜ ਇਨ੍ਹਾਂ ਦੇ ਰੌਜ਼ ਦੇ ਕੰਮ ਸਨ। ਅਕਬਰ ਸਮੇਂ ਬੀਰਬਲ ਕਾਰਨ ਇਸ ਵਰਗ ਨੇ ਵੀ ਰਾਜਦਰਬਾਰ ਵਿਚ ਅਪਣੇ ਲੰਮੇ ਪੈਰ ਪਸਾਰ ਲਏ ਸਨ। ਬੀਰਬਲ ਅਸਲ ਵਿਚ ਜ਼ਾਤ ਦਾ ਬ੍ਰਾਹਮਣ ਸੀ ਅਤੇ ਜੋਧਪੁਰ ਤੋਂ ਦਾਜ ਵਿਚ ਆਇਆ ਸੀ। ਇਸਦਾ ਅਸਲੀ ਨਾਮ ਮਹੇਸ਼ਦਾਸ ਸੀ। ਉਹਦੇ-ਤਾਕਤ ਦੇ ਲਾਲਚ ਵਿਚ ਇਸਨੇ ਅਪਣਾ ਧਰਮ ਤਾਂ ਬਦਲ ਲਿਆ ਸੀ ਪਰ ਮਨ ਕਰਕੇ ਇਹ ਕਰਮਕਾਂਡੀ ਬ੍ਰਾਹਮਣ ਅਤੇ ਰਾਜਦਰਬਾਰ ਵਿਚ ਬ੍ਰਾਹਮਣੀ ਸਾਜ਼ਸ਼ਾਂ ਦਾ ਕੇਂਦਰ ਸੀ। ਸੰਨ 1586, ਪਿਸ਼ਾਵਰ ਵਿਚ ਇੱਕ ਜੰਗ ਸਮੇਂ ਇਸਦੀ ਮੌਤ ਹੋ ਗਈ। ਤਦ ਤੀਕ ਰਾਜਸਤਾ ਵਿਚ ਇਸਨੇ ਕਾਫੀ ਬਿੰਦੂ ਕਾਇਮ ਕਰ ਲਏ ਸਨ। ਬ੍ਰਾਹਮਣ ਵਰਗ ਅਜ ਵੀ ਇਸ ਦਾ ਪੂਰਾ ਪੂਰਾ ਲਾਭ ਉਠਾ ਰਿਹਾ ਸੀ।

ਅਕਬਰ ਦੇ ਰਾਜ ਸਮੇਂ ਇਕ ਨਵਾਂ ਸੂਫੀ ਸਿਲਸਿਲਾ ‘ਨਕਸ਼ਬੰਦੀ’ ਸੰਨ 1599 ਵਿਚ ਭਾਰਤ ਆਇਆ। ਇਸਦਾ ਆਗੂ ਖਵਾਜਾ ਮੁਹੰਮਦ ਬਾਕੀਬਿੱਲਾ ਸੀ। ਇਸ ਸਿਲਸਿਲੇ ਦਾ ਕੰੰਮ ਕਰਨ ਦਾ ਢੰਗ ਰਾਜਸਤਾ ਵਿਚ ਘੁਸਪੈਠ ਕਰਕੇ, ਸਰਕਾਰੀ ਤਾਕਤ ਨੂੰ ਇਸਲਾਮ ਦੇ ਵਾਧੇ ਵਾਸਤੇ ਵਰਤਣਾ ਅਤੇ ਹਰ ਚੰਗੇ-ਮਾੜੇ ਤਰੀਕੇ ਮੁਸਲਮਾਨ ਮੱਤ ਦਾ ਫੈਲਾਅ ਸੀ। ਭਾਰਤ ਵਿਚ ਉਨ੍ਹਾਂ ਨੂੰ ਅਪਣਾ ਸਰਗਨਾ ਸ਼ੇਖ ਅਹਿਮਦ ਸਰਹੰਦੀ ਮਿਿਲਆ। ਇਸ ਰਾਹੀਂ ਉਹ ਰਾਜਦਰਬਾਰ ਸ਼ੇਖ ਫ਼ਰੀਦ ਬੁਖਾਰੀ ਤੀਕ ਪੁਜੇ। ਇਹ ਬੁਖਾਰੀ ਰਾਜਪਾਟ ਵਿਚ ਬਾਦਸ਼ਾਹ ਦਾ ਸੱਜਾ ਹੱਥ ਸੀ। ਅਕਬਰ ਦੇ ਰਾਜ ਸਮੇਂ ਇਨ੍ਹਾਂ ਦੀ ਬਹੁਤੀ ਪੇਸ਼ ਨਾ ਗਈ ਪਰ ਉਨ੍ਹਾਂ ਨੇ ਸਲੀਮ (ਬਾਦ ਵਿਚ ਜਹਾਂਗੀਰ) ਤੌਂ ਇਹ ਵਾਇਦਾ ਲੈ ਲਿਆ ਕਿ ਜੇਕਰ ਜਹਾਂਗੀਰ ਉਨ੍ਹਾਂ ਦੇ ਕਹੇ ਅਨੁਸਾਰ ਕੰਮ ਕਰੇਗਾ ਤਾਂ ਅਕਬਰ ਤੋਂ ਬਾਦ ਉਹ ਹਰ ਹਾਲ ਜਹਾਂਗੀਰ ਨੂੰ ਹੀ ਰਾਜਪਾਟ ਦੁਆੳੇੁਣਗੇ। ਇਸ ਤਰੀਕੇ ਰਾਜਦਰਬਾਰ ਵਿਚੋਂ ਕੱਟਰਪੰਥੀਆਂ ਨੂੰ ਉਨ੍ਹਾਂ ਨੇ ਅਪਣੇ ਨਾਲ ਗੰਢ ਲਿਆ।

ਧਰਮ ਵਿਚ ਪ੍ਰਵੇਸ਼ ਵਾਸਤੇ, ਜ਼ਬਰਦਸਤੀ ਜਾਂ ਦਬਾਅ ਦੀ ਵਰਤੋਂ, ਸਿੱਖ ਧਰਮ ਇਸਦਾ ਮੂਲੋਂ ਵਿਰੋਧੀ ਸੀ। ਫਿਰ ਵੀ ਹਿੰਦੂ, ਮੁਸਲਮਾਨ ਅਤੇ ਲੋਕਾਈ ਆਪਣੇ ਆਪ ਹੀ ਸਿੱਖ ਧਰਮ ਨੂੰ ਅਪਨਾਉਣ ਵਾਸਤੇ ਸਭਤੋਂ ਅਗੇ ਸੀ। ਇਸੇ ਲਈ ਨਕਸਲਬੰਦੀ ਸਿਲਸਿਲੇ ਦੀਆਂ ਨਜ਼ਰਾਂ ਵਿਚ ਮੁਸਲਮਾਨ ਮੱਤ ਦੇ ਫੈਲਾਅ ਵਾਸਤੇ ਸਭ ਤੋਂ ਵਡੀ ਰੁਕਾਵਟ ਸਿੱਖ ਧਰਮ ਹੀ ਸੀ। ਇਸ ਕੰਮ ਵਾਸਤੇ ਰਾਜਸਤਾ ਵਿਚੋਂ ਰਾਜਸੀ ਲੁੱਟੇਰਿਆਂ, ਬ੍ਰਾਹਮਣੀ ਤਾਨਾ-ਬਾਨਾ ਅਤੇ ਜਨੂੰਨੀ ਮੋਲਾਣਿਆਂ ਵਲੋਂ ਨਕਸ਼ਬੰਦੀ ਲਹਿਰ ਨੂੰ ਭਰਵੀਂ ਤਾਕਤ ਪ੍ਰਾਪਤ ਹੋਈ। ਇਹੀ ਇਕ ਲਾਬੀ ਸੀ ਜਿਸਨੂੰ ਗੁਰੂਦਰਬਾਰ ਹਰ ਸਮੇਂ ਰੜਕਦਾ ਸੀ ਅਤੇ ਪਹਿਲੇ ਪਾਤਸ਼ਾਹ ਦੇ ਸਮੇਂ ਤੋਂ ਹੀ ਇਹ ਲਾਬੀ ਲਾਮਬੰਦ ਹੁੰਦੀ ਆ ਰਹੀ ਸੀ। ਨਕਸ਼ਬੰਦੀ ਲਹਿਰ ਨੇ ਮਾਨੋ ਇਨ੍ਹਾਂ ਨੂੰ ਇਕ ਸੁਨਹਿਰੀ ਮੌਕਾ ਪ੍ਰਦਾਨ ਕਰ ਦਿਤਾ ਸੀ। ਇਨ੍ਹਾਂ ਵਿਰੋਧੀਆਂ ਨੇ ਪ੍ਰਿਥੀ ਚੰਦ ਨੂੰ ਵੀ ਹਮੇਸ਼ਾ ਅਪਣਾ ਇੱਕ ਹੱਥ ਠੋਕਾ ਬਨਾਕੇ ਹੀ ਵਰਤਿਆ ਸੀ। ਸਚਾਈ ਤਾਂ ਇਹ ਹੈ ਕਿ ਜੇਕਰ ਪ੍ਰਵਾਰ ਵਿਚੋਂ ਪ੍ਰਥੀਚੰਦ ਵਰਗਾ ਕੋਈ ਹੱਥ ਠੋਕਾ ਨਾ ਵੀ ਮਿਲਦਾ ਤਾਂ ਕੇਵਲ ਕੁਝ ਘਟਨਾਵਾਂ ਦੀ ਸ਼ਕਲ ਹੀ ਬਦਲਨੀ ਸੀ। ਕਿਉਂਕਿ ਅਸਲ ਕਾਰਣ ਤਾਂ ਨਕਸ਼ਬੰਦੀ ਲਹਿਰ ਦੀ ਮਦਦ ਕਾਰਣ, ਇਸਮੇਂ ਤੀਕ ਵਿਰੋਧੀ ਲਾਬੀ ਦਾ ਪੂਰੀ ਤਰ੍ਹਾਂ ਲਾਮਬੰਦ ਹੋ ਜਾਣਾ ਸੀ। ਪ੍ਰਿਥੀ ਚੰਦ ਦੀ ਮੋਤ ਵੀ ਪਾਤਸ਼ਾਹ ਦੀ ਸ਼ਹਾਦਤ ਤੋਂ ਇਕ ਸਾਲ ਪਹਿਲਾਂ ਹੋ ਚੁਕੀ ਸੀ।

ਆਖਿਰ ਖੁਸਰੋ ਆਦਿ ਵਾਲੇ ਬਨਾਵਟੀ ਦੂਸ਼ਨ ਤਿਆਰ ਕਰਕੇ ਜਹਾਂਗੀਰ ਰਾਹੀਂ ਪਾਤਸ਼ਾਹ ਨੂੰ ਬੁਲਵਾਇਆ ਗਿਆ। ਇਥੇ ਸਾਰਾ ਜ਼ੋਰ ਇਸ ਗਲ ਤੇ ਸੀ ਜਾਂ ਤਾਂ ਗੁਰਦੇਵ ਆਦਿ ਬੀੜ ਵਿਚ ਉਨ੍ਹਾਂ ਦੀ ਮਰਜ਼ੀ ਦਾ ਵਾਧਾ ਘਾਟਾ ਕਰਨ ਅਤੇ ਜੇਕਰ ਪ੍ਰਚਾਰ ਹੀ ਕਰਨਾ ਹੈ ਤਾਂ ਮੁਸਲਮਾਨ ਧਰਮ ਦੇ ਪ੍ਰਚਾਰਕ ਬਣਕੇ ਸਾਹਮਣੇ ਆਉਣ। ਪਾਤਸ਼ਾਹ ਨੇ ਉਨ੍ਹਾਂ ਦੀਆਂ ਇਹ ਦੋਵੇ ਗਲਾਂ ਪੂਰੀ ਤਰ੍ਹਾਂ ਠੁੱਕਰਾ ਦਿੱਤੀਆਂ।ਇਸ ਸਮੇਂ ਜਹਾਂਗੀਰ ਤਾਂ ਸੀ ਹੀ ਨਕਸ਼ਵੰਦੀਆਂ ਦੀ ਕੱਠਪੁਤਲੀ, ਅਪਣਾ ਵੱਸ ਨਾ ਚਲਦਾ ਦੇਖਕੇ ਸਾਰੀ ਚੀਜ਼, ਸ਼ੇਖ ਫ਼ਰੀਦ ਬੁਖਾਰੀ (ਹੁਨ ਮੁਰਤਜ਼ਾ ਖਾਂ) ਦੇ ਹਵਾਲੇ ਕਰਕੇ ਆਪ ਬੰਗਾਲ ਨੂੰ ਦੌੜ ਗਿਆ।

You may also like these