Punjve’n Patshah Guru Arjan Sahib Ji – Part – 28 – 14-7-26

ਗੁਰਬਾਣੀ ਅਧਾਰਤ ਗੁਰੂ ਪਦ ਅਤੇ ਅਜੌਕਾ ਦੁਖਾਂਤ-ਇਸ ਲਈ ਗੁਰਬਾਣੀ ਅਰਥ ਵਿਚਾਰ ਸਮੇਂ, ਜੇ ਕਰ ਲੇਸ਼ ਮਾਤ੍ਰ ਵੀ ਪੁਰਾਤਨ ਪ੍ਰਭਾਵਾਂ `ਚ ਗੁਰੂ ਪਦ ਦੇ ਅਰਥ ਲੈ ਲਏ ਜਾਂਦੇ ਹਣ; ਤਾਂ ਅਜਿਹੀ ਅਰਥ-ਵਿਆਖਿਆ ਗੁਰੂ ਕੀਆਂ ਸੰਗਤਾਂ ਤੇ ਬੁਲਾਰੇ ਦੋਨਾਂ ਪਾਸਿਓਂ, ਗੁਰੂ ਪਾਤਸ਼ਾਹ ਦੇ ਚਰਨਾਂ ਤੋਂ ਦੁਰੇਡੇ ਲੈ ਜਾਣ ਦਾ ਹੀ ਕਾਰਨ ਬਣੇ ਗੀ। ਇਸ ਤੋਂ ਇਲਾਵਾ ਦੂਜੀ ਗੱਲ ਇਹ ਵੀ ਹੈ ਕਿ ਇਸ ਤਰ੍ਹਾਂ ਗੁਰਬਾਣੀ `ਚ, ਗੁਰਦੇਵ ਸੰਗਤਾਂ ਨੂੰ ਕੀ ਆਦੇਸ਼ ਤੇ ਸਿਖਿਆ ਦੇ ਰਹੇ ਹਨ, ਜਗਿਆਸੂ ਨੂੰ ਸਪਸ਼ਟ ਹੀ ਨਹੀਂ ਹੋ ਸਕੇਗੀ।

ਦਰਅਸਲ ਅਜੋਕੇ ਸਮੇਂ ਸਾਡੇ ਨਾਲ ਸਭ ਤੋਂ ਵੱਡਾ ਜੋ ਦੁਖਾਂਤ ਵਾਪਰ ਰਿਹਾ ਹੈ ਉਹ ਮੁੱਖ ਤੌਰ `ਤੇ ਇਹੀ ਹੈ। ਅੱਜ ਸਾਡੀਆਂ ਸੰਪੂਰਣ ਗੁਰਬਾਣੀ ਕਥਾਵਾਂ, ਕੀਰਤਨ ਅਤੇ ਗੁਰਬਾਣੀ ਦੇ ਜੋ ਪਾਠ ਹੋ ਰਹੇ ਹਨ, ਇਸ ਦੌਰਾਨ ਜੇਕਰ ੧੦੦% ਨਹੀਂ ਤਾਂ ਵੀ ੯੯. ੯% ਮਨਾਂ `ਤੇ ਗੁਰੂ ਪਦ ਦੇ ਅਰਥਾਂ ਦਾ ਪ੍ਰਭਾਵ ਪੁਰਾਤਨ ਤੇ ਪ੍ਰਚਲਤ ਹੀ ਚੱਲ ਰਿਹਾ ਹੁੰਦਾ ਹੈ। ਇਸ ਸਬੰਧ `ਚ, ਫ਼ਿਰ ਚਾਹੇ ਸਰੋਤੇ ਹੋਣ ਜਾਂ ਵੱਕਤੇ, ਗੱਲ ਦੋਵੇਂ ਪਾਸੇ ਇਕੋ ਹੀ ਹੁੰਦੀ ਹੈ ਭਾਵ ਗੁਰੂ ਸਾਹਿਬ ਦੀ ਸਿਖਿਆ ਅਨੁਸਾਰ ਜੀਵਨ ਦੀ ਤਿਆਰੀ ਹੀ ਸੰਭਵ ਨਹੀਂ।

ਦੂਜੇ ਪਾਸੇ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਮੇਸ਼ ਪਿਤਾ ਤੱਕ, ਗੁਰੂ ਪ੍ਰਵਾਰਾਂ `ਚੋਂ ਹੀ ਦੰਭੀ ਤੇ ਪਾਖੰਡੀ ਗੁਰੂ ਪ੍ਰਗਟ ਹੁੰਦੇ ਰਹੇ, ਪਰ ਉਹਨਾਂ `ਚੋਂ ਇੱਕ ਵੀ ਸਫ਼ਲ ਨਾ ਹੋਇਆ। ਉਸ ਦਾ ਕਾਰਨ ਇੱਕੋ ਸੀ ਕਿ ਉਸ ਸਮੇਂ ਗੁਰੂ ਕੀਆਂ ਸੰਗਤਾਂ ਨੂੰ ਭਲੀ ਪ੍ਰਕਾਰ ਸਪਸ਼ਟ ਕੀਤਾ ਜਾ ਰਿਹਾ ਸੀ ਕਿ ਗੁਰੂ ਕੀਆਂ ਸੰਗਤਾਂ ਨੂੰ ਗੁਰਬਾਣੀ ਰਾਹੀਂ ਕਿਸ ‘ਗੁਰੂ ਨਾਲ ਜੋੜਿਆ ਜਾ ਰਿਹਾ ਹੈ’ ? ਇਸ ਤੋਂ ਇਲਾਵਾ ਗੁਰਬਾਣੀ ਰਾਹੀਂ ਕਿਸ ਗੁਰੂ ਦੀ ਆਗਿਆ `ਚ ਚਲਣ ਲਈ ਸੰਗਤਾਂ ਨੂੰ ਆਦੇਸ਼ ਕੀਤਾ ਜਾ ਰਿਹਾ ਹੈ?

ਇਸ ਦੇ ਉਲਟ ਗਹੁ ਨਾਲ ਵਿਚਾਰਿਆ ਜਾਵੇ ਤਾਂ ਅੱਜ ਜੇਕਰ ਗੁਰਦੁਆਰਿਆਂ `ਚੋਂ ਵੀ ਗੁਰੂ ਦੇ ਲੜ ਲਗਣ ਲਈ ਪ੍ਰੇਰਣਾ ਹੋ ਰਹੀ ਹੋਵੇ; ਤਾਂ ਉਸ ਦਾ ਵੀ ਬਹੁਤਾ ਲਾਭ ਪਾਖੰਡੀਆਂ ਨੂੰ ਹੀ ਹੋ ਰਿਹਾ ਹੁੰਦਾ ਹੈ। ਕਿਉਂਕਿ ਇੱਕ ਪਾਸੇ ਤਾਂ ਸੰਗਤਾਂ ਨੂੰ ਗੁਰੂ ਦੇ ਲੜ ਲਗਣ ਲਈ ਪ੍ਰੇਰਤ ਕੀਤਾ ਜਾ ਰਿਹਾ ਹੁੰਦਾ ਹੈ। ਜਦਕਿ ਇਥੇ ਵੀ ਸੰਗਤਾਂ ਨੂੰ ਇਹ ਸਪਸ਼ਟ ਨਹੀਂ ਹੋ ਰਿਹਾ ਹੁੰਦਾ ਕਿ ਗੁਰਬਾਣੀ ਅਨੁਸਾਰ ਸਿੱਖ ਨੂੰ ਕਿਸ ਗੁਰੂ ਦੇ ਲੜ ਲਗਣ ਲਈ ਪ੍ਰੇਰਿਆ ਗਿਆ ਹੈ? ਉਪ੍ਰੰਤ ਪੁਰਾਤਨ ਗੁਰੂ ਪਦ ਤੇ ਗੁਰਬਾਣੀ ਰਾਹੀਂ ਪ੍ਰਗਟ ਗੁਰੂ `ਚ ਫ਼ਰਕ ਕਿੱਥੇ ਹੈ? ਭਾਵ ਪ੍ਰਚਲਤ ਤੇ ਪੁਰਾਤਨ ਸਮੇਂ ਤੋਂ ਦਿੱਤੇ ਜਾ ਰਹੇ ਵਿਸ਼ਵਾਸਾਂ ਅਨੁਸਾਰ ਗੁਰੂ ਤੇ ਸਿੱਖ ਲਈ ਗੁਰਬਾਣੀ ਅਨੁਸਾਰ ਜਿਸ ਨਿਵੇਕਲੇ ਤੇ ਵਿਸ਼ੇਸ਼ ਗੁਰੂ ਦੀ ਗੱਲ ਹੈ, ਦੋਨਾਂ `ਚ ਫ਼ਰਕ ਕੀ ਹੈ? ਉਸੇ ਦਾ ਨਤੀਜਾ ਅੱਜ ਸਾਡੀਆਂ ਹੀ ਅਜਿਹੀਆਂ ਬਹੁਤੀਆਂ ਕਥਾਵਾਂ ਦਾ ਵੀ ਬਹੁਤਾ ਕਰਕੇ ਲਾਭ ਦੰਭੀਆਂ ਤੇ ਪਾਖੰਡੀਆਂ ਨੂੰ ਹੀ ਪੁੱਜ ਰਿਹਾ ਹੁੰਦਾ ਹੈ।

ਇਤਨਾ ਹੀ ਨਹੀਂ, ਬਲਕਿ ਪਹਿਲੇ ਪਾਤਸ਼ਾਹ ਤੋਂ ਦਸਮੇਸ਼ ਪਿਤਾ ਤੱਕ, ਗੁਰੂ ਕੀਆਂ ਸੰਗਤਾਂ ਨੂੰ ਅਕਾਲਪੁਰਖ ਦੇ ਮਿਲਾਵੇ ਤੇ ਗੁਰਬਾਣੀ ਰਾਹੀਂ ਪ੍ਰਗਟ ਗੁਰੂ ਨਾਲ ਜੋੜਣ ਸਮੇਂ, ਦਸਾਂ ਹੀ ਪਾਤਸ਼ਾਹੀਆਂ ਨੇ ਆਪਣੇ ਪਰਮ ਪਵਿਤ੍ਰ ਤੇ ਪਰਮ ਸਤਿਕਾਰ ਜੋਗ, ਸਰੀਰਾਂ ਨੂੰ ਵੀ ਵਿੱਚ ਨਹੀਂ ਸੀ ਆਉਣ ਦਿੱਤਾ। ਕਮਾਲ ਤਾਂ ਇਹ ਹੋ ਰਹੀ ਹੈ ਕਿ ਅਜੋਕੀਆਂ ਸੰਗਤਾਂ ਵਿਚਕਾਰ ਗੁਰਬਾਣੀ-ਗੁਰੂ ਰਾਹੀਂ ਪ੍ਰਗਟ ‘ਗੁਰੂ ਤੇ ਸਿੱਖ’ ਵਿਚਲੇ ‘ਗੁਰੂ’ ਪਦ’ ਬਾਰੇ ਸਪਸ਼ਟਤਾ ਤੇ ਗੁਰੂ ਕੀਆਂ ਸੰਗਤਾਂ ਨੂੰ ਠੀਕ ਸੇਧ ਨਾ ਮਿਲਣ ਕਰਕੇ ਹੀ ਗੁਰੂ ਕਾ ਪੰਥ ਦੋ ਪਾਸਿਆਂ ਤੋਂ ਭਾਰੀ ਨੁਕਸਾਨ ਉਠਾ ਰਿਹਾ ਹੈ, ਅਤੇ ਇਹ ਦੋ ਪਾਸੇ ਹਨ:-

You may also like these