Punjve’n Patshah Guru Arjan Sahib Ji – Part – 32 – 18-7-26

ਭਾਈ ਕਾਹਨ ਸਿੰਘ ਜੀ ਨਾਭਾ ਅਨੁਸਾਰ ‘ਜੋਤਿ’ ਦੇ ਅਰਥ –ਇਸੇ ਤਰ੍ਹਾਂ ਪੰਥ ਦੇ ਮਹਾਨ ਵਿਦਵਾਨ ਭਾਈ ਕਾਹਨ ਸਿੰਘ ਜੀ ਨਾਭਾ ਦੁਆਰਾ ਰਚਿਤ ਮਹਾਨਕੋਸ਼ `ਚ ਗੁਰਬਾਣੀ ਆਧਾਰਿਤ ‘ਜੋਤਿ’ ਦੇ ਅਰਥ ਹਨ, ਇਸ ਤਰ੍ਹਾਂ-(i) ਚਮਕ. ਪ੍ਰਕਾਸ਼. ਰੌਸ਼ਨੀ.”ਨਾ ਸੂਰਜ ਚੰਦ ਨ ਜੋਤਿ ਅਪਾਰ.” (ਗੂਜਃਮਃ੧) () ਚਮਤਕਾਰੀ ਬੁੱਧਿ.”ਜਾਨਹੁ ਜੋਤਿ, ਨ ਪੁਛਹੁ ਜਾਤੀ.” (ਆਸਾ ਮਃ੧) (i) ਅਗਨਿ.”ਜੋਤਿ ਸ਼ਾਂਤ ਜਿਮਿ ਵਾਰਿ ਕਰ” (ਸਲੋਕ) (iv) ਪਰਮਾਤਮਾ, ਵਾਹਗੁਰੂ“ਸਭ ਮਹਿ ਜੋਤਿ ਜੋਤਿ ਹੈ ਸੋਇ.” (ਸੋਹਿਲਾ) (v) ਆਤਮਿਕ ਰੌਸ਼ਨੀ. ਰੂਹਾਨੀ ਰੌਸ਼ਨੀ (ਪ੍ਰਭਾ ਕਬੀਰ) ਜਦਕਿ ਸਬੰਧਤ ਵਿਚਾਰ ਅਧੀਨ ਪੰਕਤੀਆਂ `ਚ ਸਾਡਾ ਸਬੰਧ ਜੋਤ ਦੇ ਇਹਨਾ ਸਾਰੇ ਅਰਥਾਂ `ਚੋਂ ਕੇਵਲ (iv) ਤੇ (v) ਨੰਬਰ ਨਾਲ ਹੀ ਲੋੜੀਂਦੇ ਹਨ।

ਕਲਾ- ਲਫ਼ਜ਼ ਕਲਾ ਗੁਰਬਾਣੀ `ਚ ਭਿੰਨ-ਭਿੰਨ ਅਰਥਾਂ `ਚ ਆਇਆ ਹੈ। ਭਾਈ ਕਾਹਨ ਸਿੰਘ ਜੀ ਨਾਭਾ ਦੇ ਮਹਾਨਕੋਸ਼ `ਚ ਗੁਰਬਾਣੀ ਨਾਲ ਸਬੰਧਤ ‘ਕਲਾ’ ਦੇ ਅਰਥ ਹਨ- (i) ਅੰਸ਼ () ਸ਼ਕਤੀ “ਧਰਣਿ ਅਕਾਸੁ ਜਾਕੀ ਕਲਾ ਮਾਹਿ”. (ਬਸੰ ਮਃ ੫) (i) ਬਾਗ਼ੀ, ਖੇਡ, “ਐਸੀ ਕਲਾ ਨ ਖੇਡੀਐ ਜਿਤੁ ਦਰਗਹਿ ਗਇਆਂ ਹਾਰੀਐ” (ਵਾਰ ਆਸਾ) (iv) ਆਧਾਰ ਜਿਵੇਂ “ਬਾਝੁ ਕਲਾ ਧਰ ਗਗਨ ਧਰੀਆ.” (ਬਸੰ ਅਃ ਮਃ ੧) (v) ਹੁਨਰ “ਸਰਬ ਕਲਾ ਸਮਰਥ … “(ਬਾਵਨ) ਜਦਕਿ ਇਸ ਤੋਂ ਇਲਾਵਾ ਵੀ ਭਾਈ ਸਾਹਿਬ ਨੇ ਕਲਾ ਦੇ ਕੁੱਝ ਹੋਰ ਅਰਥ ਵੀ ਦਿੱਤੇ ਹਨ, ਪਰ ਉਹਨਾਂ ਦਾ ਸਬੰਧ ਗੁਰਬਾਣੀ ਵਿਚਲੇ ਅਰਥਾਂ ਨਾਲ ਨਹੀਂ।

You may also like these