Uddam Karo Vadhbhagiyo – Part – 1 – 28-7-26

“ਉਦਮੁ ਕਰਹੁ ਵਡਭਾਗੀਹੋ ਸਿਮਰਹੁ ਹਰਿ ਹਰਿ ਰਾਇ॥
ਨਾਨਕ ਜਿਸੁ ਸਿਮਰਤ ਸਭ ਸੁਖ ਹੋਵਹਿ ਦੂਖੁ ਦਰਦੁ ਭ੍ਰਮੁ ਜਾਇ”

ਵਿਸ਼ੇਸ਼ ਨੋਟ:-ਸ਼ੱਕ ਨਹੀਂ ਕਿ ਸਾਧਾਰਣ ਬੋਲੀ `ਚ ਮਨੁੱਖ ਰਾਹੀਂ ਸਕੂਲ, ਕਾਲਿਜ, ਦੁਕਾਨ `ਤੇ ਜਾਂ ਦਫ਼ਤਰ ਆਦਿ ਜਾਣਾ ਜਾਂ ਫ਼ਿਰ ਬੀਬੀਆਂ ਰਾਹੀਂ ਅਪਣੀਆਂ ਰਸੋਈਆਂ ਆਦਿ ਦੇ ਅਤੇ ਹੋਰ ਸਮੂਹ ਘਰੇਲੂ ਕਮੰ-ਕਾਜ “ਉੱਦਮ” ਦੀ ਗਿਣਤੀ `ਚ ਹੀ ਆਉਂਦੇ ਤੇ ਕਹੇ ਵੀ ਜਾਂਦੇ ਹਨ।

ਪਰ ਗੁਰਬਾਣੀ ਅਨੁਸਾਰ ਇਹ ਸਮੂਚੇ ਕਰਮ ਤੇ ਕਾਰ-ਵਿਹਾਰ, ਵਿਰਲੇ ਗੁਰਬਾਣੀ ਫ਼ੁਰਮਨਾਂ ਤੋਂ ਇਲਾਵਾ ਗੁਰਬਾਣੀ ਅਰਥਾਂ ਤੇ ਗੁਰਬਾਣੀ ਸਿਧਾਂਤ ਅਨੁਸਾਰ ਮਨੁੱਖ ਦੀਆਂ ਅਜਿਹੀਆਂ ਸਮੂਹ ਕਰਣੀਆਂ “ਉੱਦਮ ਨਹੀਂ’ ਬਲਕਿ ਧੰਦਾ ਅਤੇ ਸੰਸਾਰਕ ਧੰਦੇ ਮਾਤ੍ਰ ਹੀ ਹੁੰਦੇ ਹਨ।

ਇਸ ਦੇ ਨਾਲ ਨਾਲ ਇਹ ਵੀ ਸੱਚ ਹੈ ਕਿ ਪ੍ਰਭੂ ਨੇ ਮਨੁੱਖ ਦੇ ਸਰਬ-ਉੱਤਮ ਜੀਵਨ ਤੋਂ ਲੈ ਕੇ ਅਤਿ ਦਰਜੇ ਦੇ ਨੀਚ ਤੋਂ ਨੀਚ ਤੇ ਵਿਭਚਾਰੀ ਤੋਂ ਵਿਭਚਾਰ੍ਰੀ ਮਨੁੱਖ ਸਮੇਤ ਉਪ੍ਰੰਤ ਹਰੇਕ ਨਿਗੁਣੇ ਤੋਂ ਨਿਗੁਣੇ ਜੀਵ ਅਥਵਾ ਵੱਡੇ ਤੋਂ ਪਸ਼ੂ-ਪੰਛੀ ਨੂੰ ਵੀ ਕਿਸੇ ਨ ਕਿਸੇ ਧੰਦੇ `ਚ ਅਵੱਸ਼ ਲਗਾਇਆ ਹੋਇਆ ਹੈ ਅਤੇ ਉਸ ਨੂੰ ਉਸਦਾ ਉਹ ਧੰਦਾ ਹੀ ਕਿਹਾ ਜਾਂਦਾ ਹੈ। ਗੁਰਬਾਣੀ ਅਨੁਸਾਰ ਉਹ ਸਾਰੇ “ਉੱਦਮ ਨਹੀਂ” ਹਨ।

ਇਸ ਤਰ੍ਹਾਂ ਧੰਦੇ ਦੀ ਨਿਆਈ ਪ੍ਰਭੂ, ਮਨੁੱਖ ਸਮੇਤ ਰਿਜ਼ਕ ਤੋਂ ਵੀ ਕਿਸੇ ਵੀ ਜੀਵ ਧਾਰੀ ਨੂੰ ਧੰਦੇ ਅਤੇ ਰਿਜ਼ਕ ਤੋਂ ਵਾਂਝਾ ਨਹੀਂ ਰਖਦਾ। ਕਿਉਂਕਿ ਇਹ ਦੋਵੇਂ ਲੋੜਾਂ ਹਰੇਕ ਜੀਵਧਾਰੀ ਅਤੇ ਜੀਵ-ਸ਼੍ਰੇਣੀ ਦੇ ਸਰੀਰਕ ਚਲਣ ਤੇ ਵਾਧੇ ਲਈ ਪ੍ਰਭੂ ਵੱਲੋਂ ਮੂਲ ਲੋੜਾਂ ਹਨ। ਇਸਲਈ ਇਨ੍ਹਾਂ ਦੋਨਾਂ ਲੋੜਾਂ ਚੋਂ ਇੱਕ ਤੋਂ ਬਿਨਾ, ਕਿਸੇ ਇੱਕ ਵੀ ਜੀਵਧਾਰੀ ਦੇ ਜੀਵਨ ਦਾ ਚਲਣ ਤੇ ਉਸਦੇ ਸਰੀਰ `ਚ ਵਾਧਾ ਹੀ ਸੰਭਵ ਨਹੀਂ

 

You may also like these