ਭਾਈ_ਜੋਧ_ਸਿੰਘ_ਜੀ
ਭਾਗ-3
…..ਸਾਲ 1762 ਮੈਂ ਨੰਦਪੁਰ ਸਾਹਿਬ ਮੇਂ ਤੁਰਕਾਂ ਕਾ ਘੇਰਾ 6 ਮਹੀਨੇ ਪਡਾ ਥਾ…..ਮਾਤਾ ਗੁਜਰੀ ਜੀ ਦੋ ਸਾਹਿਬਜ਼ਾਦੇ ਸਮੇਤ ਫਤੇਗੜ੍ਹ ਸਾਹਿਬ ਪੁਜੇ…..ਮਾਤਾ ਸਾਹਿਬ ਫਤੇਗੜ ਸਾਹਿਬ ਸਾਹਬਜ਼ਾਦੋਂ ਕੇ ਸਾਥ ਹੀ ਸ਼ਹੀਦ ਹੋ ਗਏ। ਸਿੰਘ ਸਾਹਬ ਫੁਲ ਔਰ ਭਬੂਤੀ ਲੇਕਰ ਮਹਾਰਾਜ ਸਾਹਬ ਦੀ ਤਰਫ ਕੋ ਰਵਾਨਾ ਹੋਏ ਜਿਸ ਵਕਤ ਆਲੋਹਰਖ ਸਿੰਘ ਆਏ ਤੇ ਤੁਰਕੋਂ ਕੇ ਡਰਕੇ ਮਾਰੇ ਭਬੂਤੀ ਕੀ ਗਾਗਰ ਆਦਕ ਦਬਾਈ ਔਰ ਮਹਾਰਾਜ ਸਾਹਬ ਦੀ ਤਰਫ ਕੋ ਪਧਾਰੇ । ਮਹਾਰਾਜ ਕੋ ਸਾਰਾ ਬਰਤਾਂਤ ਖਾਲਸੇ ਨੇ ਵਖਯਾਨ ਕੀਆ। ਮਹਾਰਾਜ ਨੇ ਹੁਕਮ ਦੀਆ ਕੇ ਗਾਗਰ ਕੋ ਓਸੀ ਜਗੇ ਰਹਨੇ ਦੋ ਖਾਲਸਾ ਜੀ ਇਸੀ ਅਸਥਾਨ ਪਰ ਦੀਵਾ ਬਤੀ ਕਰਤੇ ਰਹੇ ਔਰ ਨਹੰਗ ਸਿੰਘ ਰਹਤੇ ਰਹੇ ਕਭੀ ਕੋਈ ਸਾਦ ਸਿਖ ਰਹਤੇ ਰਹੇ। 1960 (ਸੰਮਤ) ਮੇਂ ਮਹੰਤ ਰਾਮ ਸਿੰਘ ਜੀ ਆਕਰ ਰਹਨੇ ਲਗੇ ਓਨਕੀ ਮਹਮਾ ਕੇ ਕਾਰਨ ਗੁਰਦੁਆਰਾ ਸਾਹਬ ਪਕਾ ਹੋ ਗਿਆ। ਔਰ ਲੋਕੋਂ ਕੇ ਪਰੇਮ ਜਾਗਨੇ ਕੇ ਸਬਬ ਜ਼ਮੀਨ ਭੀ ਲੋਗੋਂ ਨੇ ਲਗਾਦੀ ਜਿਸ ਦਾ ਸਰਕਾਰੀ ਮਾਮਲਾ ਦੀਆ ਜਾਤਾ ਹੈ ਪੰਜ ਸਤ ਸਿੰਘ ਹਰ ਵਕਤ ਰਹਤੇ ਹੈਂ ਔਰ ਲੰਗਰ ਜਾਰੀ ਹੈ।
ਭਾਈ ਰਾਮ ਸਿੰਘ ਜੀ ਮਹੰਤ ਤੋਂ ਬਾਅਦ ੧੯੬੦ ਈ: ਤੋਂ ਏਥੇ ਇੱਕ ਗ੍ਰੰਥੀ ਸਿੰਘ ਸੇਵਾ ਨਿਭਾਉਂਦਾ ਰਿਹਾ, ਉਸਦਾ ਨਾਂ ਵੀ ਭਾਈ ਰਾਮ ਸਿੰਘ ਸੀ। ਉਹ ਵੀ ਗੁਰਮਤਿ ਅਨੁਸਾਰ ਜੀਵਨ ਜਿਉਣ ਵਾਲਾ ਚੰਗੇ ਕਿਰਦਾਰ ਦਾ ਸਿੱਖ ਸੀ ਜੋ ਸਿਆਣੀ ਉਮਰ ‘ਚ ਸਮਰਾਲਾ ਨੇੜੇ ਆਪਣੇ ਪਿੰਡ ਨੂੰ ਚਲਾ ਗਿਆ ਸੀ। ਗੁਰੂ ਕੀਆਂ ਸੰਗਤਾਂ ਅਲੱਗ-ਅਲੱਗ ਸਮੇਂ ‘ਚ ਏਥੇ ਰਿਹਾਇਸ਼ੀ ਤੇ ਹੋਰ ਇਮਾਰਤਾਂ ‘ਚ ਵਾਧਾ ਕਰਦੀਆਂ ਰਹੀਆਂ। ਅਪ੍ਰੈਲ ਮਹੀਨੇ ੧੯੯੧ ਈ: ਨੂੰ ਬਾਬਾ ਕ੍ਰਿਪਾਲ ਸਿੰਘ ਜੀ ਕਾਰ ਸੇਵਾ ਡੇਰਾ ਭਵਾਨੀਗੜ੍ਹ ਨੇ ਸੰਗਤਾਂ ਦੇ ਸਹਿਯੋਗ ਨਾਲ ਮੌਜੂਦਾ ਦੋਵਾਂ ਅਸਥਾਨਾਂ ਦੀਆਂ ਨਵੀਆਂ ਇਮਾਰਤਾਂ ਦੀ ਕਾਰ ਸੇਵਾ ਆਰੰਭ ਕਰਵਾਈ। ਜਦੋਂ ਬਿਭੂਤੀ ਵਾਲੇ ਸਥਾਨ ਦਾ ਕਮਰਾ ਢਾਹ ਕੇ ਥੜਾ ਸਾਹਿਬ ਨੂੰ ਪੁੱਟਿਆ ਜੋ ਪੰਜ ਫੁੱਟ ਡੂੰਘਾ ਸੀ ਤਾਂ ਉਸ ਥੱਲਿਓਂ ਗਾਗਰ ਵਾਲੀ ਬਿਭੂਤੀ ਨਿਕਲੀ। ਇਸ ਬਿਭੂਤੀ ਨੂੰ ਇਕੱਠਾ ਕਰਕੇ ਕੱਚ ਦੇ ਇੱਕ ਮਰਤਬਾਨ ‘ਚ ਪਾ ਕੇ ਸੰਭਾਲ ਲਿਆ। ਜਿਸ ਗਾਗਰ ਵਿੱਚ ਪਾ ਕੇ ਬਿਭੂਤੀ ਨੂੰ ਭਾਈ ਜੋਧ ਸਿੰਘ ਜੀ ਨੇ ਦਬਾਇਆ ਸੀ, ਉਹ ਗਾਗਰ ਗਲ ਕੇ ਖਤਮ ਹੋ ਚੁੱਕੀ ਸੀ ਤੇ ਉਸਦੇ ਕਤਰੇ ਬਿਭੂਤੀ ਵਿੱਚ ਰੜਕਦੇ ਸਨ। ਛੇ ਮਹੀਨੇ ਤੱਕ ਗੁਰੂ ਕੀਆਂ ਸੰਗਤਾਂ ਇਸਦੇ ਦਰਸ਼ਨ ਕਰਦੀਆਂ ਰਹੀਆਂ ਅਤੇ ਅਸਥਾਨ ਤਿਆਰ ਹੋ ਜਾਣ ‘ਤੇ ਉਸ ਦੇ ਵਿਚਕਾਰ ਫਰਸ਼ ਦੇ ਬਰਾਬਰ ਮਰਤਬਾਨ ‘ਚ ਪਾਈ ਹੋਈ ਪਵਿੱਤਰ ਬਿਭੂਤੀ ਨੂੰ ਅਦਬ ਨਾਲ ਰੱਖ ਕੇ ਉੱਪਰ ਥੜਾ ਸਾਹਿਬ ਉਸਾਰ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ।
ਮਾਤਾ ਗੁਜਰੀ ਜੀ ਤੇ ਚਾਰਾਂ ਸਾਹਿਬਜ਼ਾਦਿਆਂ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਆਲੋਅਰਖ ਦੇ ਇਸ ਅਸਥਾਨ ਦੇ ਪ੍ਰਬੰਧਕਾਂ ਨੇ ਸ਼੍ਰੋ: ਗੁ: ਪ੍ਰ: ਕ: ਸ੍ਰੀ ਅੰਮ੍ਰਿਤਸਰ ਤੋਂ ਮਨਜੂਰੀ ਲੈ ਕੇ ੧੪ ਪੋਹ, ੨੦੦੪ ਈ: ਨੂੰ ਗੁਰਦੁਆਰਾ ਜੋਤੀ ਸਰੂਪ (ਫਤਹਿਗੜ੍ਹ ਸਾਹਿਬ) ਤੋਂ ਨਗਰ ਕੀਰਤਨ ਆਰੰਭ ਕਰਕੇ ਆਲੋਅਰਖ ਦੇ ਇਸ ਅਸਥਾਨ ‘ਤੇ ਲਿਆਂਦਾ, ਜਿਸ ਵਿੱਚ ਬੇਸ਼ੁਮਾਰ ਸੰਗਤਾਂ ਸ਼ਾਮਿਲ ਹੋਈਆਂ। ਇਹ ਪਿਰਤ ਪੱਕੀ ਹੋ ਗਈ ਤੇ ਹਰ ਸਾਲ ਗੁਰਦੁਆਰਾ ਜੋਤੀ ਸਰੂਪ ਤੋਂ ੧੪ ਪੋਹ ਨੂੰ ਨਗਰ ਕੀਰਤਨ ਸ਼ੁਰੂ ਹੋ ਕੇ ਆਲੋਅਰਖ ਦੇ ਅਸਥਾਨ ‘ਤੇ ਪੁੱਜਦਾ ਹੈ। ਇੱਥੇ ਦੋ ਅਸਥਾਨ ਬਣੇ ਹੋਏ ਨੇ, ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਦੀ ਇਮਾਰਤ ਬਹੁਤ ਵੱਡੀ ਹੈ ਤੇ ਇਸਦੇ ਮੁੱਖ ਦਰਵਾਜੇ ਦੇ ਮੂਹਰੇ ਖੱਬੇ ਪਾਸੇ ਨੂੰ ਬਿਭੂਤੀ ਵਾਲਾ ਅਸਥਾਨ, ਯਾਦਗਰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਗੁੰਬਦ ਬਣਾ ਕੇ ਛੋਟੇ ਆਕਾਰ ‘ਚ ਬਣਾਇਆ ਹੋਇਆ ਹੈ। ਇਸ ਵਿੱਚ ਸਦਾ ਹੀ ਅਖੰਡ ਪਾਠ ਸਾਹਿਬ ਚਲਦੇ ਰਹਿੰਦੇ ਹਨ। ਗੁਰੂ ਕਾ ਲੰਗਰ, ਰਿਹਾਇਸ਼, ਸਰੋਵਰ, ਦੀਵਾਨ ਹਾਲ ਆਦਿਕ ਵਿਸ਼ਾਲ ਘੇਰੇ ਵਿੱਚ ਬਣੇ ਹੋਏ ਹਨ ਤੇ ਇਸ ਅਸਥਾਨ ਨੂੰ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸਦੀ ਸੇਵਾ-ਸੰਭਾਲ ਦਾ ਪ੍ਰਬੰਧ ਸ਼੍ਰੋ: ਗੁ: ਪ੍ਰ: ਕਮੇਟੀ ਦੇ ਸੈਕਸ਼ਨ ੮੭ ਅਨੁਸਾਰ ਚਲਦਾ ਹੈ। ਐਤਵਾਰ ਤੇ ਪੂਰਨਮਾਸ਼ੀ ਦੇ ਦਿਨ ਨੂੰ ਸੰਗਤਾਂ ਜੁੜਦੀਆਂ ਨੇ ਤੇ ਖਾਸ ਦਿਹਾੜਿਆਂ ਨੂੰ ਸੰਗਤਾਂ ਦੇ ਭਾਰੀ ਇਕੱਠ ਹੁੰਦੇ ਹਨ।
ਗੁਰਦੁਆਰਾ ਜੋਤੀ ਸਰੂਪ ਤੋਂ ਇਸ ਅਸਥਾਨ ਦੀ ਦੂਰੀ ੭੫ ਕਿ: ਮੀ: ਹੈ। ਪਿੰਡ ਆਲੋਅਰਖ, ਤਹਿਸੀਲ-ਜਿਲ੍ਹਾ ਸੰਗਰੂਰ, ਭਵਾਨੀਗੜ੍ਹ-ਨਾਭਾ ਸੜਕ ਤੋਂ ੨ ਕਿ: भी: वै।
ਨੋਟ – ਜਿਸ ਨਿੰਮ ਦੇ ਦਰੱਖਤ ਥੱਲੇ ਗੁਰੂ ਤੇਗ ਬਹਾਦਰ ਜੀ ਬੈਠੇ ਸੀ, ਉਸਦੇ ਪੱਤਿਆਂ ਦੀ ਕੁੜੱਤਣ ਮਰ ਚੁੱਕੀ ਸੀ। ਉਹ ਦਰੱਖਤ ਭਾਈ ਰਾਮ ਸਿੰਘ ਜੀ ਮਹੰਤ ਦੇ ਸਮੇਂ ਆਪਣੇ ਆਪ ਹੀ ਸੁੱਕ ਕੇ ਸਮਾਪਤ ਹੋ ਗਿਆ। ਜਿਸ ਬੋਹੜ ਦੇ ਥੱਲੇ ਗੁਰੂ ਜੀ ਨੇ ਆਪਣਾ ਘੋੜਾ ਬੰਨ੍ਹਿਆ ਸੀ, ਉਸ ਨੂੰ ੧੯੯੧ ਈ: ਨੂੰ ਅਸਥਾਨਾਂ ਦੀਆਂ ਮੌਜੂਦਾ ਇਮਾਰਤਾਂ ਦਾ ਨਿਰਮਾਣ ਕਰਨ ਸਮੇਂ ਅਣਜਾਣੇ ਵਿੱਚ ਸਮਾਪਤ ਕਰ ਦਿੱਤਾ ਗਿਆ।
ਜਿਹੜੀ ਵੱਡੀ ਗਾਗਰ ‘ਚ ਬਿਭੂਤੀ ਤੇ ਅਸਥੀਆਂ ਗੁਰਦੁਆਰਾ ਜੋਤੀ ਸਰੂਪ ਵਾਲੇ ਸਥਾਨ ‘ਤੇ ਭਾਈ ਟੋਡਰ ਮੱਲ ਜੀ ਨੇ ਦਬਾ ਦਿੱਤੀਆਂ ਸੀ, ਉਨ੍ਹਾਂ ਨੂੰ ਮਹਾਰਾਜਾ ਨਰਿੰਦਰ ਸਿੰਘ ਪਟਿਆਲਾ ਵਾਲੇ ਨੇ ੧੮੪੬ ਈ: ਨੂੰ ਪੁਰਾਣੇ ਥੜਾ ਸਾਹਿਬ ਨੂੰ ਢਾਹੁਣ ਵੇਲੇ ਕੱਢ ਲਿਆ ਸੀ ਤੇ ਫਿਰ ਉੱਥੇ ਹੀ ਨਵਾਂ ਥੜਾ ਸਾਹਿਬ ਉਸਾਰ ਕੇ ਉਸ ਵਿੱਚ ਰੱਖ ਦਿੱਤੀਆਂ ਸਨ। ਗੁਰਦੁਆਰਾ ਜੋਤੀ ਸਰੂਪ ਦੀ ਮੌਜੂਦਾ ਇਮਾਰਤ ਦੀ ਉਸਾਰੀ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਨੇ ੧੯੮੫ ਈ: ਨੂੰ ਆਰੰਭ ਕਰਵਾਈ ਸੀ। ਉਸ ਵੇਲੇ ਥੜਾ ਸਾਹਿਬ ਦੀ ਨਵੀਂ ਉਸਾਰੀ ਕਰਨ ਲਈ ਅਸਥੀਆਂ ਨੂੰ ਬਾਹਰ ਕੱਢ ਕੇ ਸੁੰਦਰ ਬਰਤਨਾਂ ਵਿੱਚ ਪਾ ਕੇ ਕਈ ਹਫਤੇ ਸੰਗਤਾਂ ਦੇ ਦਰਸ਼ਨ ਕਰਨ ਲਈ ਰੱਖੀ ਰੱਖਿਆ। ਮੁੜ ਉਨ੍ਹਾਂ ਨੂੰ ਇੱਕ ਨਵੇਂ ਬਰਤਨ ਵਿੱਚ ਪਾ ਕੇ ਪਹਿਲੇ ਵਾਲੇ ਸਥਾਨ ‘ਤੇ ਰੱਖ ਕੇ ਉੱਪਰ ਨਵਾਂ ਥੜਾ ਸਾਹਿਬ ਉਸਾਰ ਦਿੱਤਾ। ਮੌਜੂਦਾ ਸਮੇਂ ‘ਚ ਏਥੇ ਹੀ ਥੜਾ ਸਾਹਿਬ ਉੱਤੇ ਪਾਲਕੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹਨ। ਗੁਰਦੁਆਰਾ ਜੋਤੀ ਸਰੂਪ ਵਾਲੀ ਬਿਭੂਤੀ ਸਮੇਤ ਅਸਥੀਆਂ ਜਿਆਦਾ ਸੀ, ਇਸ ਲਈ ਉਹ ਵੱਡੀ ਗਾਗਰ ਵਿੱਚ ਪਾਈਆਂ ਹੋਈਆਂ ਸਨ। ਆਲੋਅਰਖ ਵਾਲੀ ਬਿਭੂਤੀ ਥੋੜ੍ਹੀ ਸੀ, ਇਸ ਲਈ ਉਹ ਛੋਟੀ ਗਾਗਰ ‘ਚ ਪਾਈ ਹੋਈ ਸੀ । ਭਾਈ ਟੋਡਰ ਮੱਲ ਜੀ ਤੇ ਉਨ੍ਹਾਂ ਦੇ ਸੰਗੀ-ਸਾਥੀਆਂ ਅਤੇ ਭਾਈ ਜੋਧ ਸਿੰਘ ਜੀ ਦੀ ਨਿਭਾਈ ਹੋਈ ਸੇਵਾ ਦੀਆਂ ਲਕੀਰਾਂ ਕਦੇ ਮਿਟ ਨਹੀਂ ਸਕਣਗੀਆਂ। ਅੱਗੇ ਦੀ ਅੱਗੇ ਇਹ ਅੱਖਰੀ ਲਕੀਰਾਂ ਇਤਿਹਾਸ ਦੇ ਪੰਨਿਆਂ ‘ਤੇ ਉਕਰਦੀਆਂ ਹੀ ਰਹਿਣਗੀਆਂ।