Vaisakhi 1469 ton 1699 – Part – 26- 25-4-26

ਸਰੂਪ ਗਿਆ ਤਾਂ ਸਿੱਖੀ ਵੀ ਗਈ
ਪਤਿਤਪੁਣੇ ਵੱਲ ਵੱਧ ਰਹੇ ਸਿੱਖੀ ਪ੍ਰਵਾਰਾਂ ਦੇ ਬੱਚਿਓ!

ਚੋਗਿਰਦੇ ਨਜ਼ਰ ਮਾਰੋ! ਤੁਹਾਨੂੰ ਅਜੇਹੇ ਪ੍ਰਵਾਰ ਵੀ ਮਿਲਣਗੇ ਜਿਨ੍ਹਾਂ ਦੇ ਵਡਿਕਿਆਂ ਨੇ ਕੇਵਲ ਦੋ-ਤਿੰਨ ਪੁਸ਼ਤਾਂ ਪਹਿਲਾਂ ਉਹੀ ਕੁੱਝ ਕੀਤਾ, ਜੋ ਤੁਸੀਂ ਅੱਜ ਕਰਣਾ ਚਾਹੁੰਦੇ ਹੋ। ਉਹਨਾਂ ਕੋਲ ਵੀ ਇਹੀ ਢੁੱਚਰ ਸੀ “ਸਿੱਖੀ ਤਾਂ ਮਨ ਦੀ ਹੋਣੀ ਚਾਹੀਦੀ ਹੈ, ਸਰੂਪ `ਚ ਕੀ ਪਿਆ ਹੈ”। ਦਰਅਸਲ ਮਨ ਦੀ ਸਿੱਖੀ ਦਾ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਸੀ, ਨਹੀਂ ਤਾਂ ਅਜੇਹੀ ਕਰਤੂਤ ਕਰਦੇ ਹੀ ਕਿਉਂ? ਉਪ੍ਰੰਤ ਕੇਵਲ ਸਰੂਪ ਵਾਲੀ ਵਾੜ ਟੁਟੱਣ ਦੀ ਢਿੱਲ ਸੀ, ਅੱਜ ਉਹਨਾਂ ਦੀਆਂ ਔਲਾਦਾਂ ਦੁਨੀਆਂ ਦੀ ਭੀੜ `ਚ ਅਜਿਹੀਆਂ ਗੁੰਮ ਹੋ ਚੁੱਕੀਆਂ ਹਨ, ਜਿਵੇਂ ਸਮੁੰਦਰ `ਚ ਨਮਕ ਦੀ ਡਲੀ। ਉਨ੍ਹਾਂ ਦੀਆਂ ਔਲਾਦਾਂ ਅੱਜ ਬ੍ਰਾਹਮਣੀ ਕਰਮਕਾਂਡਾਂ `ਚ ਇਸ ਤਰ੍ਹਾਂ ਗ਼ਰਕ ਹਨ ਕਿ ਉਹਨਾਂ ਨੂੰ ਆਪਣੀ ਪਛਾਣ ਵੀ ਨਹੀਂ। ਉਥੇ ਅੱਜ ਜਗਤ-ਜੂਠ ਤਮਾਕੂ, ਸਿਗਰਟਾਂ, ਸਮੈਕ, ਸ਼ਰਾਬ, ਗਾਂਜਾ, ਵਿਭਚਾਰ, ਕੈਸੀਨੋ, ਕਲੱਬਾਂ ਦੀਆਂ ਰੰਗੀਣੀਆਂ, ਦੇਵੀ-ਦੇਵ-ਅਵਤਾਰ ਵਾਦ, ਮੂਰਤੀ ਪੂਜਾ, ਟੱਲੀਆਂ, ਵਰਤ, ਕੁੰਡਲਣੀਆਂ, ਰਾਸ਼ੀ ਫਲ, ਮੁਹੂਰਤ, ਸਗਣ-ਅਪਸਗਣ, ਵਹਿਮ-ਭਰਮ-ਜਹਾਲਤਾਂ ਤੇ ਹਜ਼ਾਰਾਂ ਬ੍ਰਾਹਮਣੀ ਕਰਮਕਾਂਡ ਆਪਣੇ ਡੇਰੇ ਜਮਾ ਚੁਕੇ ਹਨ। ਕਈ ਤਾਂ ਜੁਰਮ ਭਰਪੂਰ 
(Criminal) ਜ਼ਿੰਦਗੀਆਂ ਦਾ ਸ਼ਿਕਾਰ ਹੋ ਕੇ ਜੇਲ੍ਹਾਂ ਦੀਆਂ ਕਾਲ ਕੋਠੜੀਆਂ `ਚ ਜ਼ਿੰਦਗੀ ਦੇ ਦਿਨ ਪੂਰੇ ਕਰ ਰਹੇ ਹਨ ਤੇ ਉਹਨਾਂ ਦੇ ਬੀਵੀਆਂ-ਬੱਚੇ ਸੜਕਾਂ `ਤੇ ਰੁਲ ਰਹੇ ਹਨ।

You may also like these