Vaisakhi 1469 ton 1699 – Part – 41- 12-5-26

ਕੇਸਾਧਾਰੀ’ ‘ਕੰਘਾਧਾਰੀ’ ‘ਕਛਿਹਾਰਧਾਰੀ’ ‘ਨਿੱਤਨੇਮੀ’ ‘ਪਾਹੁਲਧਾਰੀ’ –ਇਸ ਤਰ੍ਹਾਂ ਪਹਿਲੇ ਜਾਮੇ ਤੋਂ ਹੀ, ਸਿੱਖ ‘ਸੰਪੂਰਣ ਕੇਸਾਧਾਰੀ’ ‘ਕੰਘਾ ਧਾਰੀ’ ‘ਕਛਿਹਾਰਧਾਰੀ’ ‘ਨਿੱਤਨੇਮੀ’ ਤੇ ‘ਪਾਹੁਲਧਾਰੀ’ ਵੀ ਸਨ। ਇਹੀ ਕਾਰਨ ਸੀ ਸਿੱਖ ਧਰਮ `ਚ ਪ੍ਰਵੇਸ਼ ਦਾ ਤਰੀਕਾ ਬਦਲਣ ਤੇ ਹੀ ਪਹਿਲੀਆਂ ਪੰਕਤਾ ਚ 80,000 ਪ੍ਰਾਣੀਆਂ ਨੇ ‘ਖੰਡੇ ਦੀ ਪਾਹੁਲ’ ਲਈ। ਦੇਖਣ ਦੀ ਗਲ ਹੈ ਕਿ ਵਿਚਾਰ ਉਠਦੇ ਕਿਸੇ ਲਈ ਸੁੱਤੇ ਸਿੱਧ ਨਸ਼ਿਆਂ-ਵਿਭਚਾਰ ਦਾ ਤਿਆਗ ਹੀ ਸੰਭਵ ਨਹੀਂ। ਹੋਰ, ਇੱਕੋ ਸਮੇਂ 80,000 ਪ੍ਰਾਣੀਆਂ ਦਾ ਵਿਚਾਰ ਉਠਦੇ ਕੇਸਾਧਾਰੀ, ਕੰਘਾਧਾਰੀ, ਕ੍ਰਿਪਾਨਧਾਰੀ, ਕਛਹਿਰਾਧਾਰੀ ਹੋ ਜਾਣਾ ਤਾਂ ਅੱਜ ਦੇ ਸਮੇਂ `ਚ ਵੀ ਸੰਭਵ ਨਹੀਂ। ਸਪਸ਼ਟ ਹੈ ਕੌਮ ਪਹਿਲਾਂ ਤੋਂ ਤਿਆਰ ਬਰ ਤਿਆਰ ਸੀ। ਹੋਰ ਦੇਖੋ! ਸਿਰਾਂ ਦੀ ਮੰਗ ਵੇਲੇ ਵੀ ਪਾਤਸ਼ਾਹ ਵਲੋਂ ਨਿੱਤਨੇਮੀ ਜਾਂ ਕੇਸਾਧਾਰੀ ਹੋਣ ਦੀ ਸ਼ਰਤ ਨਹੀਂ ਸੀ। ਫਿਰ ਵੀ ਪਹਿਲੇ ਨਿੱਤਰਣ ਵਾਲੇ ਪੰਜੇ ਕੇਸਾਧਾਰੀ ਸਨ। ਇਸੇ ਤਰ੍ਹਾਂ ਇਕੋ ਸਮੇਂ 80,000 ਪ੍ਰਾਣੀਆਂ ਨੂੰ ਪਾਹੁਲ ਛੱਕਾਉਣਾ, ਪੰਜਾਂ ਦੇ ਇੱਕ ਜੱਥੇ ਦੇ ਵੱਸ ਦਾ ਨਹੀਂ ਸੀ ਫ਼ਿਰ ਵੀ ਇੰਨੀ ਵੱਡੀ ਗਿਣਤੀ `ਚ ਜੱਥੇ ਕਾਇਮ ਕਰਨ `ਚ ਦਿੱਕਤ ਨਹੀਂ ਆਈ ਕਿਉਂਕਿ ਪੰਥ ਪਹਿਲੇ ਜਾਮੇ ਤੋਂ ਹੀ ਪਾਹੁਲ ਪ੍ਰਾਪਤ ਤੇ ਨਿੱਤਨੇਮੀ ਵੀ ਸਨ। ਇਸ ਤੋਂ ਇਲਾਵਾ ਸਪਸ਼ਟ ਹੈ ਕਿ ਸੰਸਾਰ ਦੇ ਇਤਿਹਾਸ `ਚ ਕੇਸਾਧਾਰੀਆਂ ਦਾ ਇਹ ਸਭ ਤੋਂ ਵੱਡਾ ਤੇ ਪਹਿਲਾ ਇੱਕਠ ਸੀ। ਇਸੇ ਕਰਕੇ ਧਰਤੀ ਨੂੰ ਵੀ ‘ਕੇਸਗੜ੍ਹ’ ਦਾ ਨਾਮ ਪ੍ਰਾਪਤ ਹੋਇਆ।

You may also like these