Shaheedi Guru Arjun Patshah Ji – Part – 4- 2-6-26

ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੀ “ਮਾਨਵਤਾ ਨੂੰ ਲਾਸਾਨੀ ਦੇਣ”

ਇਸ ਤਰ੍ਹਾਂ ਹਰੇਕ ਗੁਰਬਾਣੀ ਰਚਨਾ, ਜੋ ਹਰੇਕ ਗੁਰੂ ਜਾਮੇਂ ਸਮੇਂ ਗੁਰਬਾਣੀ `ਚ ਜੁੜਦੀ ਗਈ। ਗੁਰਬਾਣੀ ਦਾ ਉਹ ਖਜ਼ਾਨਾ, ਚੌਥੇ ਪਾਤਸ਼ਾਹ ਤੋਂ ਗੁਰਗੱਦੀ ਦੀ ਪ੍ਰਾਪਤੀ ਸਮੇਂ ਪੰਜਵੇਂ ਪਾਤਸ਼ਾਹ ਤੀਕ ਪੁੱਜਾ ਸੀ। ਉਸਤੋਂ ਬਾਅਦ ਅੱਜ ਜੋ ਸਿੱਖ ਧਰਮ ਦਾ ਕੇਂਦਰ “ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ” ਅਤੇ “ਸ੍ਰੀ ਅੰ੍ਰਿਮਤਸਰ ਸਾਹਿਬ” ਦੀ ਧਰਤੀ ਹੈ, ਭਵਿਖ ਦੇ ਪ੍ਰੋਗਰਾਮ ਨੂੰ ਮੁੱਖ ਰਖ ਕੇ, ਇਹ ਜ਼ਮੀਨ ਵੀ ਤੀਜੇ ਜਾਮੇ `ਚ ਹੀ ਖਰੀਦੀ ਗਈ ਸੀ। ਵੱਕਤ ਦੇ ਵਾਧੇ ਨਾਲ ਉਸ ਧਰਤੀ ਨੂੰ ਘੱਟ ਜਾਣ ਕੇ, ਚੌਥੇ ਪਾਤਸ਼ਾਹ ਨੇ ਅਕਬਰ ਬਾਦਸ਼ਾਹ ਤੋਂ ਹੋਰ ਜ਼ਮੀਨ ਖਰੀਦ ਕੇ ਉਸ `ਚ ਵਾਧਾ ਵੀ ਕੀਤਾ ਸੀ।

ਉਪ੍ਰੰਤ ਪੰਜਵੇਂ ਜਾਮੇ ਸਮੇਂ ਜਿਹੜੇ ਪ੍ਰਚਾਰ ਦੌਰੇ ਹੋਏ ਉਹ ਵੀ ਉਸੇ ਇਲਾਹੀ ਤੇ ਲੜੀਵਾਰ ਪ੍ਰੋਗਰਾਮ ਵਾਲੀ ਕੜੀ ਦਾ ਹੀ ਵੱਡਾ ਤੇ ਇੱਕ ਤੋਂ ਬਾਅਦ ਇੱਕ ਪੜਾਅ ਸਨ। ਇਥੋਂ ਇਹ ਵੀ ਸਾਫ਼ ਹੋ ਜਾਂਦਾ ਹੈ ਕਿ ਉਸੇ ਚਲਦੇ ਆ ਰਹੇ ਪ੍ਰੋਗਰਾਮ ਅਧੀਨ “ਅੰਮ੍ਰਿਤਸਰ ਸਰੋਵਰ”, “ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ”, “ਸੰਤੋਖ ਸਰ ਸਰੋਵਰ” ਅਤੇ ਸ੍ਰੀ ਅੰਮ੍ਰਿਤਸਰ ਸਾਹਿਬ” ਦੀ ਕਾਇਮੀ ਤੋਂ ਬਾਅਦ ਗੁਰਦੇਵ ਦਾ ਅਗਲਾ ਪੜਾਅ ਰਾਵੀ-ਬਿਆਸ ਵਿੱਚਕਾਰ, ਮਾਝੇ ਦੀ ਧਰਤੀ `ਤੇ ਵੱਸਦੇ ਪਿੰਡਾਂ `ਚ ਸਿੱਖ ਧਰਮ ਦਾ ਵੱਡੀ ਪੱਧਰ `ਤੇ ਪ੍ਰਚਾਰ ਕਰਣਾ ਸੀ ਤਾ ਕਿ “ਸ੍ਰੀ ਅੰੰਿਮ੍ਰਤਸਰ ਸਾਹਿਬ” ਦਾ ਚੌਗਿਰਦਾ ਵੀ ਪੂਰੀ ਤਰ੍ਹਾਂ ਮਜ਼ਬੂਤ ਹੋ ਜਾਵੇ। ਦੇਖਿਆ ਜਾਏ ਤਾਂ ਇਹ ਸਮੂਹ ਕਾਰਜ ਕੇਵਲ ਕਹਿਣ ਨੂੰ ਸੌਖੇ ਤਾਂ ਹੋ ਸਕਦੇ ਸਨ, ਜਦਕਿ ਅੱਗੇ ਚੱਲ ਕੇ ਦੇਖਾਂਗੇ ਬੜੇ ਕਠਿਨ, ਭਾਰੀ ਮਿਹਨਤ ਤੇ ਵੱਡੇ ਜ਼ੋਖਮ ਵਾਲੇ ਸਨ, ਪਰ ਅੱਜ ਸਾਰਾ ਪੰਥ ਆਪ ਮੁਹਾਰੇ ਉਨ੍ਹਾ ਹੀ ਕਾਰਜਾਂ ਦਾ ਲਾਭ ਵੀ ਲੈ ਰਿਹਾ ਹੈ।

You may also like these