Punjve’n Patshah Guru Arjan Sahib Ji – Part – 12 – 24-6-26

ਇਸ ਤੋਂ ਬਾਅਦ, ਦੇਖਣਾ ਇਹ ਹੈ ਕਿ ਭੱਟਾਂ ਦੇ ਸਵਯਾਂ `ਚ ਤਿੰਨ ਪੰਕਤੀਆਂ ਅਜਿਹੀਆਂ ਹਨ ਜਿੱਥੇ ਸਾਡੇ ਕੁੱਝ ਵਿਦਵਾਨ ਥਿੜਕ ਰਹੇ ਹਨ। ਬਲਕਿ ਕੁੱਝ ਸੱਜਨ ਤਾਂ ਇਸ ਹੱਦ ਤੱਕ ਚਲੇ ਜਾਂਦੇ ਹਨ ਕਿ ਉਨ੍ਹਾਂ ਅਨੁਸਾਰ ਭਟਾਂ ਦੇ ਸਵਯੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅਥਵਾ ਗੁਰਬਾਣੀ ਦਾ ਹਿੱਸਾ ਹੀ ਨਹੀਂ ਹਨ।

ਜਦਕਿ ਅਜਿਹਾ ਸੋਚਣਾ ਹੀ ਗ਼ਲ਼ਤ ਹੈ ਤੇ ਇਸ ਤਰ੍ਹਾਂ ਦਾ ਕੁੱਝ ਵੀ ਨਹੀਂ। ੴ ਤੋਂ ਲੈ ਕੇ “ਤਨੁ ਮਨੁ ਥੀਵੈ ਹਰਿਆ” ਤੱਕ ਇੱਕ ਵੀ ਪੰਕਤੀ ਅਜਿਹੀ ਨਹੀਂ ਜਿਸ `ਤੇ ਕਿੰਤੂ ਕੀਤਾ ਜਾ ਸਕੇ। ਇਸ ਤਰ੍ਹਾਂ ਉਹ ਤਿੰਨ ਵਿਸ਼ੇ ਅਧੀਨ ਸਬੰਧਤ ਪੰਕਤੀਆਂ ਹਨ, ਜਿਨ੍ਹਾਂ `ਤੇ ਬਹੁਤਾ ਕਰ ਕੇ ਅਜਿਹੇ ਸ਼ੰਕੇ ਪ੍ਰਗਟ ਕੀਤੇ ਜਾ ਰਹੇ ਹਨ।

(੧) “ਗੁਰੁ ਅਰਜੁਨ ਪਰਤਖ੍ਯ੍ਯ ਹਰਿ” (ਪੰ: ੧੪੦੭)

(੨) “ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ” (ਪੰ: ੧੪੦੯)

(੩) “ਆਪਿ ਨਰਾਇਣੁ ਕਲਾ ਧਾਰਿ, ਜਗ ਮਹਿ ਪਰਵਰਿਯਉ॥ ਨਿਰੰਕਾਰਿ ਆਕਾਰੁ, ਜੋਤਿ ਜਗ ਮੰਡਲਿ ਕਰਿਯਉ”

(ਪੰ: ੧੩੯੫)

ਇਥੇ ਦੌਰਾਹ ਦਿੰਦੇ ਹਾਂ ਕਿ ਇਨ੍ਹਾਂ ਪੰਕਤੀਆਂ `ਚ ਅਜਿਹਾ ਕੁੱਝ ਵੀ ਨਹੀਂ ਜਿਥੋਂ ਥਿੜਕਿਆ ਜਾਵੇ ਜਾਂ ਕਿੰਤੂ ਪ੍ਰੰਤੂ ਤੇ ਸ਼ੰਕੇ ਪ੍ਰਗਟ ਕੀਤੇ ਜਾਣ। ਬਲਕਿ ਲੋੜ ਹੈ ਤਾਂ ਇਸ ਪੱਖੋਂ ਗੁਰਮੱਤ ਸਿਧਾਂਤਾਂ ਨੂੰ ਗਹਿਰਾਈ ਤੋਂ ਵਿਚਾਰਣ ਤੇ ਸਮਝਣ ਦੀ।

ਇਸ ਲਈ ਸਚਾਈ ਤੱਕ ਪਹੁੰਚਣ ਲਈ ਪਹਿਲਾਂ ਸਾਨੂੰ ਕੁੱਝ ਵਿਸ਼ੇਸ਼ ਪੱਖਾਂ `ਤੇ ਗੁਰਮੱਤ ਅਨੁਸਾਰ ਸਪਸ਼ਟ ਹੋਣ ਦੀ ਲੋੜ ਹੈ। ਉਹ ਪੱਖ ਹਨ (ੳ) ਗੁਰਬਾਣੀ ਅਨੁਸਾਰ ‘ਗੁਰੂ’ ਕੌਣ ਹੈ ਤੇ ਗੁਰਬਾਣੀ ਆਧਾਰਿਤ ਗੁਰੂ ਪਦ ਦੇ ਅਰਥਾਂ ਦੀ ਉਪਰਲੀ ਤੇ ਇਲਾਹੀ ਸੀਮਾ ਕੀ ਹੈ? (ਅ) ਗੁਰਬਾਣੀ ਆਧਾਰਤ ‘ਗੁਰੂ’ ਤੇ ਮਨੁੱਖਾ ਸਰੀਰ ਦੇ ਆਪਸੀ ਸਬੰਧ ਕੀ ਹਨ? (ੲ) ਗੁਰਬਾਣੀ ਆਧਾਰਤ ‘ਗੁਰੂ’ ਦਾ ਪ੍ਰਗਟਾਵਾ ਸੰਸਾਰ ਪੱਧਰ `ਤੇ ਕਿਵੇਂ ਹੋਣਾ ਹੈ?

ਫ਼ਿਰ ਗੁਰਬਾਣੀ ਆਧਾਰ `ਤੇ ਇਹ ਵੀ ਦੇਖਣਾ ਤੇ ਸਮਝਣਾ ਹੈ ਕਿ ਗੁਰਬਾਣੀ ਅਨੁਸਾਰ “ਜੋਤਿ ਰੂਪਿ ਹਰਿ ਆਪਿ” ਭਾਵ ‘ਜੋਤ’ ਦੇ ਅਰਥ ਕੀ ਹਣ? ਇਸੇ ਤਰ੍ਹਾਂ ਗੁਰਬਾਣੀ ਅਨੁਸਾਰ ‘ਕਲਾ ਧਾਰਿ’ ਭਾਵ ‘ਕਲਾ’ ਦੇ ਅਰਥ ਕੀ ਹਣ? ਅਤੇ ਪਰਤਖ੍ਯ੍ਯ ਹਰਿ ਦੇ ਅਰਥ ਭਾਵ ਤੇ ਇਸ ਦਾ ਮਤਲਬ ਕੀ ਹੈ।

ਉਪ੍ਰੰਤ ਇਨ੍ਹਾਂ ਗੱਲਾਂ ਭਾਵ ਜੋਤ ਤੇ ਕਲਾ ਆਦਿ ਗੁਰਬਾਣੀ ਦੀ ਸ਼ਬਦਾਵਲੀ ਨਾਲ ਗੁਰੂ ਹਸਤੀਆਂ ਦਾ ਕਿਤਨਾ ਕੁ ਸਬੰਧ ਹੈ। ਸਾਧਾਰਣ ਮਨੁੱਖ ਲਈ ਗੁਰਬਾਣੀ ਅਨੁਸਾਰ ‘ਕਲਾ’ ਤੇ ‘ਜੋਤ’ ਆਦਿ ਸ਼ਬਦਾਵਲੀ ਕਿਸ ਅਰਥ `ਚ ਆਏ ਹਨ। ਇਸ ਦੇ ਨਾਲ ਹੀ ‘ਕਲਾ’ ਤੇ ‘ਜੋਤ’ ਦੇ ਪੱਖੋਂ ਗੁਰੂ ਹਸਤੀਆਂ ਤੇ ਸਾਧਾਰਣ ਮਨੁੱਖ ਦੇ ਜੀਵਨ `ਚ ਫ਼ਰਕ ਕਿੱਥੇ ਹੈ? ਫ਼ਿਰ ਜੇ ਇਹ ਫ਼ਰਕ ਹੈ ਵੀ ਤਾਂ ਉਹ ਕਿਉਂ ਤੇ ਕਿਸ ਸੀਮਾ ਤੱਕ ਹੈ? ਇਸ ਤਰ੍ਹਾਂ ਬਿਨਾ ਕਾਰਨ ਗੁੰਝਲਦਾਰ ਬਣ ਚੁੱਕਾ ਇਹ ਸਾਰਾ ਵਿਸ਼ਾ ਆਪਣੇ ਆਪ ਸਪਸ਼ਟ ਹੋ ਜਾਵੇਗਾ। ਇਹੀ ਨਹੀਂ ਬਲਕਿ ਇਸ ਬਾਰੇ ਕੋਈ ਭਰਮ-ਭੁਲੇਖਾ ਜਾਂ ਸ਼ੰਕਾ ਵੀ ਨਹੀਂ ਰਹਿ ਜਾਵੇਗਾ। ਇਸ ਲਈ ਇਨ੍ਹਾਂ ਪੱਖਾਂ ਨੂੰ ਅਸੀਂ ਇਥੇ ਨੰਬਰਵਾਰ ਪਰ ਅਤੀ ਸੰਖੇਪ `ਚ ਕੇਵਲ ਸਚਾਈ ਨੂੰ ਸਮਝਣ ਦੀ ਭਾਵਨਾ ਤੇ ਸੀਮਾ ਤੱਕ ਨਾਲ ਹੀ ਲੈਣਾ ਚਾਹਾਂਗੇ, ਤਾਂ ਤੇ:-

You may also like these