Bala Pritam Sahib Sri Guru Harkrishan Sahib Ji – Part-5 – 7-8-26

ਰਾਜਾ ਜੈਸਿੰਘ ‘ਤੇ ਸੰਗਤਾਂ ਦੀ ਬੇਨਤੀ ਤੇ ਦਿੱਲੀ ਆਉਣਾ-
ਉਪ੍ਰੋਕਤ ਘਟਣਾ ਸੱਤਵੇਂ ਜਾਮੇਂ ਸਮੇਂ ਹੋਈ, ਪਰ ਅੱਜ ਗੁਰੂ ਜੋਤ ਤਾਂ ‘ਬਾਲਕ ਜਾਮੇ’ ‘ਚ ਸੀ, ਦ੍ਰਿੜਤਾ ‘ਚ ਕਮੀ ਨਹੀਂ ਆਈ। ਇੰਨੇ ਦੱਬਦਬੇ ਵਾਲੀ ਜ਼ਾਲਮ ਹਕੂਮਤ ਜਿਸਤੋਂ ਵੱਡੇ-ਵੱਡੇ ਨਾਢੂ ਖਾਂ ਵੀ ਥੱਰ-ਥੱਰ ਕੰਬਦੇ ਸਨ। ਗੁਰੂ ਹਰਿਿਕ੍ਰਸ਼ਨ ਸਾਹਿਬ ਨੂੰ ਜਦੋਂ ਔਰੰਗਜੇਬ ਦਾ ਸੱਦਾ ਮਿਿਲਆ ਤਾਂ ਆਪ ਨੇ ਵੀ ਉਸੇ ਹੀ ਦ੍ਰਿੜਤਾ ਨਾਲ ਠੁੱਕਰਾ ਦਿੱਤਾ, ਇਸ ਜੁਰੱਤ ਦਾ ਅੰਦਾਜ਼ਾ ਲਾਉਣਾ ਸੌਖਾ ਨਹੀਂ। ਵੇਰਵੇ ਆ ਚੁੱਕੇ ਹਨ ਕਿ, ਹਕੂਮਤ ਵੀ ਸਿੱਧੀ ਟੱਕਰ ਤੋਂ ਪ੍ਰਹੇਜ਼ ਕਰ ਰਹੀ ਸੀ। ਸਰਕਾਰੀ ਦਰਬਾਰੇ ਵਿਚੋਂ ਮਿਰਜ਼ਾ ਰਾਜਾ ਜੈ ਸਿੰਘ ਨੇ ਅਪਣੇ ਜਿ਼ੰਮੇ ਲਿਆ ਕਿ ਉਹ ਗੁਰੂ ਪਾਤਸ਼ਾਹ ਦੀ ਮਿਲਣੀ, ਬਾਦਸ਼ਾਹ ਨਾਲ ਕਰਵਾ ਦੇਵੇਗਾ। ਉਸਨੇ, ਦਿੱਲੀ ਦੀ ਸੰਗਤ ਵਲੋਂ ਪਾਤਸ਼ਾਹ ਨੂੰ ਦਿੱਲੀ ਆਉਣ ਲਈ ਬੇਨਤੀ ਕੀਤੀ। ਦੀਵਾਨ ਪਰਸਰਾਮ ਨੂੰ 50 ਘੋੜਸਵਾਰਾਂ ਸਮੇਤ ਭੇਜਿਆਂ ‘ਤੇ ਹੁਕਮ ਕੀਤਾ ਕਿ ਗੁਰਦੇਵ ਨੂੰ ਬੜੇ ਸਤਿਕਾਰ ਨਾਲ ਪਾਲਕੀ ‘ਚ ਬਿਠਾ ਕੇ ਦਿੱਲੀ ਲਿਆਂਦਾ ਜਾਵੇ। ਪਾਤਸ਼ਾਹ ਦਿੱਲੀ ਦੀਆਂ ਸੰਗਤਾਂ ਦੇ ਬੁਲਾਵੇ ਤੇ ਕੀਰਤਪੁਰ ਸਾਹਿਬ ਤੋਂ ਚਲ ਪਏ, ਭਾਰੀ ਗਿਣਤੀ ‘ਚ ਸੰਗਤਾ ਨਾਲ ਸਨ। ਦਿੱਲੀ ਕੂਚ ਕਾਰਣ, ਸੰਗਤਾ ਨੂੰ ਤੋਖਲਾ ਸੀ ਪਰ ਪਾਤਸ਼ਾਹ ਨੇ ਸਭ ਨੇ ਤਸੱਲੀ ਦਿੱਤੀ, ਅੰਬਾਲੇ ਤੋਂ ਸੰਗਤਾਂ ਦੇ ਵੱਡੇ ਹਿ‘ਸੇ ਨੂੰ ਵਾਪਸ ਭੇਜ ਦਿੱਤਾ। ਕੁਝ ਇਤਿਹਾਸਕਾਰਾਂ ਨੇ ਇਸ ਨੂੰ ਗੁਰਦੇਵ ਦੀ ਗ੍ਰਿਫਤਾਰੀ ਲਿਿਖਆ ਹੈ ਜੋ ਠੀਕ ਨਹੀਂ। ਪਾਤਸ਼ਾਹ ਰਾਹੀਂ ਰਸਤੇ ‘ਚ ਉਪ੍ਰੰਤ ਦਿੱਲ਼ੀ ਪੁੱਜਕੇ ਵੀ ਸਿੱਖ ਧਰਮ ਦਾ ਪ੍ਰਚਾਰ ਤੇ ਲੋਕ ਸੇਵਾ ਲਈ ਡੱਟੇ ਰਹਿਣਾ, ਔਰੰਗਜ਼ੇਬ ਦੇ ਸਦੇ ਨੂੰ ਦਿੱਲੀ ਆਕੇ ਵੀ ਦ੍ਰਿੜਤਾ ਨਾਲ ਠੁੱਕਰਾ ਦੇਣਾ, ਸੱਚਾਈ ਨੂੰ ਪ੍ਰਗਟ ਕਰਦੇ ਹਨ।

ਪੰਜੋਖੜਾ-
ਕੀਰਤਪੁਰ ਤੋਂ ਦਿੱਲੀ ਆਉਂਦੇ, ਰਸਤੇ ‘ਚ ਆਪ ਸੰਗਤਾਂ ਸਮੇਤ ਕੁਰੂਖੇਤਰ ਪਹੰੁਚੇ। ਅਜ ਵੀ ਇਹ ਸਥਾਨ ਕਰਮਕਾਂਡਾਂ ਦਾ ਗੜ੍ਹ ਹੈ। ਬ੍ਰਾਹਮਣ ਅਤੇ ਉਨ੍ਹਾਂ ਦੇ ਮੁਦੱਈਆਂ ਨੇ ਗਲ ਫੈਲਾਈ-‘ਚੰਗਾ ਗੁਰੂ ਹੈ, ਨਾ ਦਾਨ ਪੁੰਨ, ਨਾ ਇਸ਼ਨਾਨ। ਅਖਵਾਉਂਦੇ ਹਨ, ਹਰਿਿਕ੍ਰਸ਼ਨ। ਕ੍ਰਿਸ਼ਨ ਨੇ ਗੀਤਾ ਉਚਾਰੀ ਸੀ, ਇਹ ਤਾਂ ਗੀਤਾ ਦੇ ਅਰਥ ਹੀ ਕਰ ਦੇਣ’। ਪੰਡਤ ਲਾਲ ਚੰਦ ਉਨ੍ਹਾਂ ਦਾ ਮੋਹਰੀ ਸੀ, ਗਲ ਪਾਤਸ਼ਾਹ ਤੀਕ ਪੁਜੀ। ਪਾਤਸ਼ਾਹ ਨੇ ਪੰਡਤ ਨੂੰ ਸਮਝਾਇਆ, “ਪੰਡਤ ਜੀ! ਸਮਰੱਥਾ ਦਾ ਮੱਤਲਬ ਮਰ ਚੁੱਕੀਆਂ ਭਾਸ਼ਾਵਾਂ ਦੇ ਅਰਥ ਕਰਨਾ ਨਹੀਂ, ਉਹ ਦੂਜੀ ਤਰ੍ਹਾਂ ਦੀ ਵਿੱਦਵਤਾ ਹੈ। ਗੁਰੂ ਦੀ ਸਮ੍ਰਥਾ ਤਾਂ ਮਨੁੱਖਾ ਜੀਵਨ ਨੂੰ ਸਿੱਧੇ ਰਾਹ ਤੇ ਲਾਉਣਾ ਅਤੇ ਉਸ ਵਿਚੋਂ ਅਗਿਆਨਤਾ ਦਾ ਨਾਸ ਕਰਨਾ ਹੁੰਦਾ ਹੈ। ਗੁਰੂ ਨਾਨਕ ਸਾਹਿਬ ਨੇ ਇਸੇ ਲਈ ਗੁਰਬਾਣੀ ਕਿਸੇ ਸਾਹਿਤਕ ਭਾਸ਼ਾ ‘ਚ ਨਹੀਂ ਬਲਕਿ ਲੋਕ ਭਾਸ਼ਾ ‘ਚ ਰਚੀ ਹੈ”। ਦੂਜੇ ਪਾਸੇ ਪੰਡਿਤ ਤਾਂ ਸੀ ਹੀ ਖੌਟੀ ਨੀਯਤ ਦਾ, ਜਦੋਂ ਖੈੜੇ ਹੀ ਪੈ ਗਿਆ ਤਾਂ ਪਾਤਸ਼ਾਹ ਨੇ ਹੁਕਮ ਕੀਤਾ “ਪੰਡਿਤ ਜੀ! ਇਹ ਗੁਰੂ ਨਾਨਕ ਦਾ ਦਰ ਹੈ, ਤੁਸੀਂ ਸੰਗਤਾਂ ਵਿਚੋਂ ਕਿਸੇ ਨੂੰ ਵੀ ਲੈ ਆਵੋ, ਗੀਤਾ ਦੇ ਅਰਥ ਵੀ ਕਰਵਾ ਦੇਵਾਂਗੇ”

ਪੰਡਤ ਨੇ ਸੋਚਿਆ, ਇਸ ਨਾਲ ਗੁਰੂਦਰਬਾਰ ਦੀ ਖਿੱਲੀ ਉਡਾਉਣ ਦਾ ਵਧੀਆ ਮੌਕਾ ਹੈੇ। ਉਸ ਜ਼ਮਾਨੇ ‘ਚ ਵਹਿੰਗੀ ਨਾਲ ਜਲ ਪਿਲਾਉਣ ਵਾਲਿਆਂ ਨੂੰ ਝਿਊਰ ਕਿਹਾ ਜਾਂਦਾ ਸੀ ਅਤੇ ਸੰਗਤਾਂ ਵਿੱਚਕਾਰ ਵੀ ਵਹਿੰਗੀ ਨਾਲ ਹੀ ਜਲ ਪਿਲਾਉਣ ਦੀ ਸੇਵਾ ਹੁੰਦੀ ਸੀ। ਪੰਡਤ ਗਿਆ ਅਤੇ ਸੰਗਤਾਂ ‘ਚ ਜਲ ਦੀ ਸੇਵਾ ਕਰ ਰਹੇ ਇਕ ਸਿੱਖ ‘ਭਾਈ ਛੱਜੂ’ ਨੂੰ ਪੱਕੜ ਲਿਆਇਆ। ਉਸਦਾ ਖਿਆਲ ਸੀ ਇਹ ਅਨਪੜ੍ਹ ਝਿਊਰ ਹੈ ਆਖਿਰ ਇਸਨੇ ਗੀਤਾ ਦੇ ਅਰਥ ਕੀ ਕਰਨੇ ਹਨ? ਛੱਜੂ ਹਰ ਸਮੇਂ ਸੰਗਤਾਂ ਦੀ ਜਲ ਪਿਲਾਉਣ ਦੀ ਸੇਵਾ ‘ਚ ਲਗਾ ਰਹਿੰਦਾ ਅਤੇ ਨਾਲ-ਨਾਲ ਬਾਣੀ ਗੁਣ-ਗੁਣਾਉਂਦਾ ਰਹਿਂਦਾ ਸੀ। ਇਸਤਰ੍ਹਾਂ ਉਸ ਦਾ ਸੁਭਾਅ ਬਣ ਚੁੱਕਾ ਸੀ ਕਿ ਹਰ ਸਮੇਂ ਬਾਣੀ ਦਾ ਪਾਠ ਕਰਦੇ ਕਿਸੇ ਨਾਲ ਬਹੁਤੀ ਗਲਬਾਤ ਨਹੀਂ ਸੀ ਕਰਦਾ। ਇਸੇ ਕਾਰਨ ਉਸਦੀ ਅੱਲ ਵੀ ਗੁੰਗਾ ‘ਤੇ ਬਹਿਰਾ (ਬੋਲਾ) ਹੀ ਪੈ ਚੁੱਕੀ ਦੀ ਸੀ।

ਛੱਜੂ, ਗੁਰੂਦਰਬਾਰ ‘ਚ ਆਇਆ ਤਾਂ ਪਾਤਸ਼ਾਹ ਨੇ ਮੇਹਰ ਦੀ ਨਜ਼ਰ ਕਰਕੇ ਉਸਦੇ ਸਿਰ ਉਪਰ ਛੜੀ ਰਖ ਦਿੱਤੀ। ਛੱਜੂ ਨੇ ਗੁਰੂ ਕੀਆਂ ਸੰਗਤਾ ਵਿੱਚਕਾਰ, ਪੰਡਤ ਰਾਹੀ ਪੁੱਛੇ ਗੀਤਾ ਦੇ ਸਲੋਕਾਂ ਦੇ ਅਰਥ ਕਰ ਦਿੱਤੇ। ਸ਼ਰਾਰਤੀਆਂ ‘ਤੇ ਕਰਮਕਾਂਡੀ ਬ੍ਰਾਹਮਣਾਂ ਨੂੰ ਇਥੇ ਵੀ ਮੰੂਹ ਦੀ ਖਾਣੀ ਪਈ ਬਲਕਿ ਪਾਤਸ਼ਾਹ ਦਾ ਜੱਸ ਹੋਰ ਫੈਲਿਆ। ਇਥੋਂ ਇਹ ਵੀ ਸਾਬਤ ਹੁੰਦਾ ਹੈ ਉਸ ਸਮੇ ਵੱਡੇ-ਵੱਡੇ ਪੜ੍ਹੈ ਲਿਖੇ ਵੀ ਗੁਰੂ ਦਰ ਤੇ ਹਰ ਤਰ੍ਹਾਂ ਦੀਆਂ ਸੇਵਾਵਾਂ ਤੇ ਮਾਣ ਕਰਦੇ ਸਨ।

You may also like these