Gurbani Vich Roopak Alankaar – Part-3 – 21-8-26

ਗੁਰਬਾਣੀ `ਚ ਰੂਪਕ ਅਲੰਕਾਰਾਂ ਦੀ ਵਰਤੋਂ

(1) ਗੁਰਮੁਖਿ ਨਾਦੰ ਗੁਰਮੁਖਿ ਵੇਦੰ ਆਪਣੇ ਆਪ ਨੂੰ ਧਰਮੀ ਮੰਨ ਰਹੇ ਤੇ ਬੜੇ ਸ਼ੁਧ ਹਿਰਦੇ, ਬੜੀ ਇਮਾਨਦਾਰੀ ਨਾਲ ਮਨੁੱਖ ਕਿਧਰੇ ਬ੍ਰਹਮਾਂ-ਵਿਸ਼ਨੂੰ-ਮਹੇਸ਼, ਪਾਰਬਾਤੀ ਆਦਿ ਦੇਵੀਆਂ ਦੇਵਤਿਆਂ ਦੀ ਪੂਜਾ `ਚ ਉਲਝਿਆ ਹੁੰਦਾ ਹੈ, ਵੇਦਾਂ ਨੂੰ ਹੀ ਬ੍ਰਹਮ ਗਿਆਨ ਮੰਨ ਕੇ ਆਪਣਾ ਜੀਵਨ ਉਸੇ ਪਾਸੇ ਲਗਾ ਰਿਹਾ ਹੈ। ਇਸੇਤਰ੍ਹਾਂ ਉਹ ਵੀ ਹਨ ਜੋ ਜੋਗ-ਸਾਧਨਾਵਾਂ ਤੇ ਰਿਧੀਆਂ-ਸਿਧੀਆਂ ਦੀ ਦੌੜ `ਚ ਫਸੇ ਹਨ। ਗੁਰਦੇਵ ਸਮਝਾਉਂਦੇ ਹਨ, ਐ ਭਾਈ! ਜੇਕਰ ਤੂੰ ਆਪਣੇ ਮਨੁੱਖਾ ਜਨਮ ਦੀ ਸੰਭਾਲ ਕਰਣੀ ਹੈ ਤਾਂ “ਗੁਰਮੁਖਿ ਨਾਦੰ, ਗੁਰਮੁਖਿ ਵੇਦੰ, ਗੁਰਮੁਖਿ ਰਹਿਆ ਸਮਾਈ॥ ਗੁਰੁ ਈਸਰੁ, ਗੁਰੁ ਗੋਰਖੁ ਬਰਮਾ, ਗੁਰੁ ਪਾਰਬਤੀ ਮਾਈ” (ਬਾਣੀ ਜਪੁ) ਭਾਵ ਉਹ ਸਾਰੇ ਪਾਸੇ ਛੱਡ ਕੇ ਗੁਰੂ (ਗੁਰਬਾਣੀ) ਦੀ ਆਗਿਆ `ਤੇ ਹੀ ਚਲ ਤਾਂ ਇਸ ਨਾਲ ਤੈਨੂੰ “ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ” (ਬਾਣੀ ਜਪੁ) ਵਾਲੀ ਸਚਾਈ ਸਮਝ `ਚ ਆ ਜਾਏਗੀ, ਇਨ੍ਹਾਂ ਆਪ ਮਿਥੇ ਰਸਤਿਆਂ ਤੋਂ ਨਹੀਂ।

You may also like these