Nadri Mokh Duaar- Part-6 – 17-8-26

“ਨਦਰੀ ਮੋਖੁ ਦੁਆਰੁ”

‘ਜੋ ਸਾਡੀ ਕਿਸਮਤ `ਚ ਸੀ’, ਜੋ ਸਾਡੇ ਕਰਮਾਂ `ਚ ਸੀ, ਜੋ ਸਾਡੇ ਕਰਮ ਸਨ, ਜਿਹੜੇ ਸਾਡੈ ਬਖ਼ਤ ਸਨ ਆਦਿ. . – ਜੇ ਕਰ ਇਹੀ ਸੱਚ ਹੈ ਕਿ ਉਹੀ ਹੁੰਦਾ ਹੈ ਜੋ ਕਿਸੇ ਦੀ ਕਿਸਮਤ `ਚ ਸੀ, ਭਾਗਾਂ `ਚ ਸੀ, ਜੋ ਸਾਡੀ ਪ੍ਰਾਲਬਧ ਸੀ ਤਾਂ ਕੀ ਲੋੜ ਹੈ ਕਿਸੇ ਨੁੰ ਗੁਰਦੁਆਰੇ ਜਾਂ ਦੂਜੇ ਧਰਮ ਸਥਾਨਾਂ `ਤੇ ਜਾਣ ਦੀ: ਕਿਸੇ ਵੀ ਤਰਾਂ ਦੇ ਧਰਮ ਕਰਮ ਦੀ ਜਾਂ ਮਾੜੇ ਸੁਭਾਅ ਵਾਲੇ ਵਿਭਚਾਰੀ-ਸ਼ਰਾਬੀ ਲਈ ਮਿਹਣਤ ਕਰਣ ਦੀ ਤਾ ਕਿ ਉਹ ਵੀ ਇਸ ਲਈ ਚੰਗਾ ਇਨਸਾਨ ਬਣ ਜਾਵੇ, ਕਿਉਂਕਿ ਉਨ੍ਹਾਂ ਅਨਮੱਤੀ ਵਿਸ਼ਵਾਸਾਂ ਅਨੁਸਾਰ ਉਸਨੇ ਭੁਗਤਨਾ ਵੀ ਉਹੀ ਹੈ ਤੇ ਰਹਿਣਾ ਹੀ ਵਿਭਚਾਰੀ-ਸ਼ਰਾਬੀ ਆਦਿ ਹੀ ਹੈ।

ਜਦਕਿ ਇਹ ਗੁਰਮੱਤ ਦੀ ਵਿਚਾਰਧਾਰਾ ਨਹੀਂ ਅਤੇ ਨਾ ਗੁਰਬਾਣੀ ਕਿਸੇ ਅਜਿਹੀ ਕਿਸੇ ਵੀ ਪ੍ਰਾਲਬਧ, ਭਾਗ, ਭਾਗਾਂ, ਜਾਂ ਬਖ਼ਤ ਆਦਿ ਵਾਲੇ ਮੰਨਦੀ ਹੀ ਹੈ। , ਅਨਮਤੀ ਕਿਸਮਤ, ਬਖ਼ਤ ਆਦਿ’ ਨੂੰ ਉਕਾ ਤੇ ਮੰਨਦੀ ਹੀ ਹੈ। ਗੁਰਮੱਤ ‘ਕਿਸਮਤ’ ਭਾਗ, ਭਾਗਾਂ ਆਦਿ ਵਾਲੇ ਸਮੂਹ ਅਜਿਹੇ ਵਿਸ਼ਵਾਸਾਂ ਨੂੰ ਗੁਰਬਾਣੀ ਪੂਰੀ ਤਰ੍ਹਾਂ ਨਕਾਰਦੀ ਹੈ। ਅਸਲ `ਚ ਇਸ ‘ਕਿਸਮਤ-ਭਾਗਾਂ-ਪ੍ਰਾਰਲਬਧ’ ਦਾ ਆਧਾਰ ਹੀ ਗਰੁੜਪੁਰਾਣ ਆਦਿ ਅਨਮਤੀ ਬ੍ਰਾਹਮਣੀ ਗ੍ਰੰਥ ਹੀ ਹਨ, ਜਿਨ੍ਹਾਂ ਨੂੰ ਗੁਰਮੱਤ ਪ੍ਰਵਾਣ ਨਹੀਂ ਰਕਦੀ ਤੇ ਜੜੋਂ ਹੀ ਨਕਾਰਦੀ ਹੈ।

ਉਪ੍ਰੰਤ ਇਸੇ ਅਨਮਤੀ ‘ਗਰੁੜਪੁਰਾਣ’ ਗ੍ਰੰਥਾਂ ਆਦਿ ਰਚਨਾਵਾਂ ਦੀ ਦੇਣ ਹਨ ਬੇਅੰਤ ਪ੍ਰਕਾਰ – ਬਹਿਸ਼ਤ, ਦੋਜ਼ਖ ਉਪ੍ਰੰਤ ਸੁਰਗ-ਨਕਕ, ਜਮਲੋਕ, ਪਿਤੱਰ ਲੋਕ, ਜਮਰਾਜ-ਧਰਮਰਾਜ, ਇੰਦਰ ਲੋਕ, ਦੇਵ ਲੋਕ, ਕਲਪਬ੍ਰਿਛ, ਕਾਮਧੇਨੂ ਗਊ ਆਦਿ ਤੇ ਵਾਹਿਗੁਰੂ ਆਪ ਹੀ ਜਾਣੇ ਕਿ ਹੋਰ ਪਤਾ ਨਹੀਂ ਕਿਹੜੇ ਕਿਹੜੇ ਖਲਜਗਨ ਤੇ ਮਨੋਕਲਪਤ ਖਿਲਾਰੇ।

ਇਨ੍ਹਾਂ ਤੇ ਅਜਿਹੇ ਮਨੋਕਲਪਤ ਵਿਸ਼ਵਾਸਾਂ ਦਾ ਹੀ ਵਿਸਤਾਰ ਹਨ ਕਈ ਪ੍ਰਕਾਰ ਦੀਆਂ ਬੇਸਿਰਪੈਰ ਸੁੱਚਮਾ, ਸਗਨ-ਅਪਸਗਨ, ਚੋੰਕੇ-ਕਾਰਾਂ, ਵਰਣ-ਵੰਡ, ਟੇਵੇ-ਮਹੂਰਤ, ਸੁਚ-ਭਿੱਟ, ਰਾਸ਼ੀਫਲ-ਜਨਮਪਤ੍ਰੀਆਂ, ਥਿਤ-ਵਾਰ, ਸਰਾਧ-ਨੌਰਾਤੇ, ਪੂਰਨਮਾਸ਼ੀਆਂ-ਮਸਿਆਵਾਂ-ਸੰਗ੍ਰਾਂਦਾਂ, ਸੂਰਜ-ਚੰਦ ਗ੍ਰਿਹਣ, ਰੂਹਾਂ-ਬਦਰੂਹਾਂ, ਭੂਤ-ਪ੍ਰੇਤ, ਟੂਣੇ-ਪ੍ਰਛਾਵੇਂ, ਗ੍ਰਿਹ-ਨਖਤ੍ਰ-ਜਨਮ ਕੁੰਡਲੀਆਂ, ਚੰਗਾ-ਮਾੜਾ ਦਿਨ, ਸਮਾਂ-ਸਾਹਾ ਅਤੇ ਹੋਰ ਬਹੁਤ ਕੁਝ। ਇਥੋਂ ਹੀ ਪੈਦਾ ਹੁੰਦੀਆਂ ਹਨ ਸਤੀ ਪ੍ਰਥਾ-ਵਿਧਵਾ ਆਡੰਬਰ, ਕੁੜੀਆਂ ਤੇ ਮੁੰਡਿਆਂ ਵਿਚਾਲ ਵਿੱਤਕਰੇ।

 

You may also like these