History of the days after Guru Gobind Singh Ji left Anandpur Sahib – 11-1-26

ਚਮਕੌਰ_ਦੀ_ਗੜ੍ਹੀ_ਦੇ_ਸ਼ਹੀਦਾਂ_ਦੇ_ਸਸਕਾਰ_ਕਿਵੇਂ_ਹੋਏ

ਅਸੀਂ ਇਤਿਹਾਸ ਦੇ ਪੰਨਿਆਂ ਤੋਂ ਸੇਧ ਲੈ ਕੇ ਇਸ ਨਤੀਜੇ ‘ਤੇ ਪਹੁੰਚੇ ਹਾਂ ਕਿ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਗੁਰਦੁਆਰਾ ਬਾਬੇ ਸ਼ਹੀਦਾਂ ਵਾਲੇ ਅਸਥਾਨ ‘ਤੇ ਹੀ ਪਰਿਵਾਰ ਨਾਲੋਂ ਵਿੱਛੜ ਕੇ ਦੂਜੀ ਰਾਤ ਬਤੀਤ ਕੀਤੀ। ਇਸ ਤੋਂ ਅਗਲਾ ਇਤਿਹਾਸ ਵੀ ਦੱਸੇਗਾ ਕਿ ਗੰਗੂ ਸਿੱਧਾ ਆਪਣੇ ਘਰ ਨਹੀਂ ਗਿਆ, ਪਹਿਲਾਂ ਪਿੰਡੋਂ ਬਾਹਰ ਹੀ ਢੱਕ ਬੀਆਬਾਨ ਇਲਾਕੇ ਵਿੱਚ ਉਹਨਾਂ ਨੂੰ ਬਿਠਾ ਗਿਆ। ਇਸ ਤੋਂ ਇਹ ਸਾਬਤ ਹੋ ਜਾਂਦਾ ਹੈ ਕਿ ਗੰਗੂ ਆਪਣੇ ਪਿੰਡ ਜਾਣ ਦੀ ਬਜਾਏ ਉਹਨਾਂ ਤਿੰਨ ਰੱਬੀ ਰੂਹਾਂ ਨੂੰ ਆਪਣੇ ਪਿੰਡ ਸਹੇੜੀ ਦੇ ਆਲੇ-ਦੁਆਲੇ ਹੀ ਘੁਮਾਉਂਦਾ ਰਿਹਾ। ਪਿੰਡ ਕਾਈਨੌਰ ਵਿਖੇ ਬਣਿਆ ਸ਼ਹੀਦਾਂ ਦਾ ਅਸਥਾਨ ਤੇ ਛੱਪੜ ਵਿੱਚ ਉੱਤਰਦੀਆਂ ਪੌੜੀਆਂ ਤਲ ਦੀ ਹਾਮੀ ਭਰਦੀਆਂ ਕਿਸੇ ਇਤਿਹਾਸਕ ਗਵਾਹੀ ਤੋਂ ਘੱਟ ਨਹੀਂ ਹਨ। ਇਸ ਤੋਂ ਪੂਰੀ ਤਰ੍ਹਾਂ ਸਿੱਧ ਹੋ ਜਾਂਦਾ ਹੈ ਕਿ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਦੂਜੀ ਰਾਤ ਏਥੇ ਹੀ ਕੱਟੀ। ਗੰਗੂ ਦਾ ਪਿੰਡ ਸਹੇੜੀ ਏਥੋਂ ਸਿਰਫ ਦੋ ਕਿ: ਮੀ: ਦੀ ਦੂਰੀ ‘ਤੇ ਦੱਖਣ ਵਾਲੇ ਪਾਸੇ ਹੈ। ਇਹ ਰਾਤ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ਗੰਗੂ ਪਾਪੀ ਸਮੇਤ ੮ ਪੋਹ, ੧੭੬੧ ਬਿ: (੨੨ ਦਸੰਬਰ, ੧੭੦੪ ਈ:) ਨੂੰ ਪਿੰਡ ਕਾਈਨੌਰ ਦੇ ਤਲਾਅ ‘ਤੇ ਕੱਟੀ। ਕੁੰਮੇ ਮਾਸ਼ਕੀ ਵਾਲੇ (ਪਿੰਡ ਚੱਕ ਢੇਰਾ) ਪੱਤਣ ਤੋਂ ਕਾਈਨੌਰ ਦੀ ਦੂਰੀ ਰੋਪੜ ਵਿੱਚਦੀ ਕੁੱਲ ੨੮ ਕਿ: ਮੀ: ਹੈ। ਪਿੰਡ ਕਾਈਨੌਰ ਰੋਪੜ ਤੋਂ ਮੋਰਿੰਡਾ ਰੋਡ ‘ਤੇ ਰੋਪੜ ਤੋਂ ੧੬ ਕਿ: ਮੀ: ਤੇ ਮੋਰਿੰਡਾ ਤੋਂ ਲਗਪਗ ੬ ਕਿ: ਮੀ: ਦੀ ਦੂਰੀ ‘ਤੇ ਸਥਿਤ ਹੈ।
ਅਗਲਾ ਭਾਗ………

You may also like these