ਗੁਰਬਾਣੀ ਸੰਪੂਰਣਤਾ ੳੇੁਪਰੰਤ ਗੁਰਗੱਦੀ ਸੰਨ 1708- 6 ਅਕਤੂਬਰ ਸੰਨ 1708 ਦੀ ਇਤਿਹਾਸਕ ਘੱਟਣਾ ਇਸ ਗਲ ਦਾ ਸਬੂਤ ਹੈ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਨੂੰ, ਉਸ ਦਿਨ ਗੁਰਗੱਦੀ ਬਖਸ਼ੀ ਗਈ। ਇਹ ਘੱਟਣਾ ਇਸ ਸਚਾਈ ਦਾ ਵੀ ਇਲਾਨ ਸੀ ਕਿ ਅਗੋਂ ਵਾਸਤੇ ਇਸ ਵਿਚ ਕਦੇ ਕੋਈ ਵਾਧਾ ਸੰਭਵ ਨਹੀਂ ਅਤੇ ਸਰੂਪ ਸੰਪੂਰਨ ਹੋ ਚੁਕਾ ਹੈ। ਜਦਕਿ ਦਸਮੇਸ਼ ਜੀ ਤੀਕ ਹਰਇਕ ਗੁਰੂ ਵਿਅਕਤੀ ਨੂੰ ਇਸ ਵਿਚ ਅਪਣੀ ਰਚਨਾ ਜੋੜਣ ਦਾ ਪੂਰਾ ਹੱਕ ਪ੍ਰਾਪਤ ਸੀ। ਨੌਵੇਂ ਪਾਤਸ਼ਾਹ ਦੀ ਬਾਣੀ ਦਸਮੇਸ਼ ਜੀ ਨੇ ਆਪ ਦਰਜ ਕਰਵਾਈ ਸੀ। ਪਰ ਇਹ ਹੱਕ ਹੁਣ ਪੰਥ ਪਾਸ ਨਹੀਂ ਅਤੇ ਨਾ ਹੀ ਕਦੇ ਹੋਵੇਗਾ ਹੀ।
ਇਸ ਇਤਿਹਾਸਕ ਘਟਣਾ ਦਾ ਇਹ ਮਤਲਬ ਵੀ ਨਹੀਂ ਕਿ ਗੁਰਬਾਣੀ ਨੂੰ ਗੁਰਗੱਦੀ ਸੰਨ 1708 ਵਿਚ ਪ੍ਰਾਪਤ ਹੋਈ। ਗੁਰਬਾਣੀ-ਗੁਰੂ ਦੀ ਗਲ ਤਾਂ ਪਹਿਲੇ ਜਾਮੇਂ ਤੋਂ ਹੀ ਸਪਸ਼ਟ ਸੀ। ਇਹ ਗੁਰਗੱਦੀ ਤਾਂ ਗੁਰਬਾਣੀ ਸਰੂਪ ਦੇ ਸੰਪੂਰਨ ਹੋਣ ਦਾ ਇਲਾਨ ਵੀ ਸੀ। ਗੁਰਬਾਣੀ-ਗੁਰੂ ਦੀ ਗਲ ਤਾਂ ਅਸਾਂ ਗੁਰਬਾਣੀ ਵਿਚੋਂ ਹੀ ਸਮਝਣੀ ਹੈ ਨਾਕਿ ਇਤਿਹਾਸਕ ਘਟਣਾਵਾਂ ਵਿਚੋਂ। ਗਲ ਆਪੇ ਹੀ ਸਮਝ ਵਿਚ ਆ ਜਾਵੇਗੀ। ਚੇਤੇ ਰਹੇ! ਅਸੀਂ ਗੁਰਬਾਣੀ ਗਿਆਨ ਦੇ ਸਿੱਖ ਹਾਂ, ਸਰੂਪ ਤਾਂ ਉਸਦੀ ਸੰਪੂਰਣਤਾ ਦਾ ਲਖਾਇਕ ਹੈ। ਅਸੀਂ ਸਰੂਪ ਦੇ ਸਿੱਖ ਨਹੀਂ।
ਵਿਸਾਖੀ ਦਾ ਦਿਨ ਹੀ ਕਿਉਂ? ਇਸ ਵਿਚ ਸ਼ਕ ਨਹੀਂ ਕਿ ਵਿਸਾਖੀ ਸੰਨ 1699 ਸਿੱਖ ਧਰਮ ਵਿਚ ਇਕ ਵੱਡਾ ਮੀਲ ਪੱਥਰ ਹੈ ਪਰ ਕਿਸਤਰਾਂ? ਕਲਗੀਧਰ ਜੀ ਨੇ ਵਿਸ਼ੇਸ਼ ਸਮਾਗਮ ਵਾਸਤੇ ਵਿਸਾਖੀ ਦਾ ਦਿਨ ਕਿਉ ਂਚੁਣਿਆ? ਇਸ ਗਲ ਨੂੰ ਸਮਝਣ ਵਾਸਤੇ ਜ਼ਰੂਰੀ ਹੈ ‘ਵਿਸਾਖੀ’ ਵਾਲੀ ਗਲ ਨੂੰ ਵਿਸ਼ੇਸ਼ ਤੌਰ ਵਿਚਾਰਿਆ ਜਾਵੇ। ਭਾਈ ਗੁਰਦਾਸ ਜੀ ਨੇ ਇਸਤਰ੍ਹਾਂ ਉਗਾਹੀ ਭਰੀ ਹੈ “ਘਰ ਘਰ ਅੰਦਰ ਧਰਮ ਸਾਲ, ਹੋਵੈ ਕੀਰਤਨ ਸਦਾ ਵਿਸੋਆ”(1/27 ਭਾ:ਗੁ:) ਵਿਸੋਆ ਦਾ ਅਰਥ ਹੈ ‘ਵਿਸਾਖ ਦਾ ਮਹੀਨਾ’।
ਤੀਜੇ ਪਾਤਸ਼ਾਹ ਦੇ ਜੀਵਨ ਕਾਲ ਵਿਚੋਂ ਇਹ ਗਲ ਹੋਰ ਵੀ ਸਪਸ਼ਟ ਹੋ ਜਾਂਦੀ ਹੈ। ਇਤਿਹਾਸ ਵਿਚ ਜਿ਼ਕਰ ਆਉਂਦਾ ਹੈ ਕਿ ਹਰ ਇਕ ਵਿਸਾਖੀ ਨੂੰ, ਪੂਰੇ ਸਾਲ ਵਿਚ ਇਕ ਵਾਰੀ ਸਿੱਖ ਧਰਮ ਦਾ ਬਹੁਤ ਵੱਡਾ ਇਕੱਠ ਹੂੰਦਾ ਸੀ। ਇਸ ਦੇ ਵਾਸਤੇ ਸੰਗਤਾਂ ਨੂੰ ਬਹੁਤ ਲੰਮੀ ਇਤੰਜ਼ਾਰ ਕਰਨੀ ਪੈਂਦੀ ਸੀ। ਜੇਕਰ ਕਿਸੇ ਕਾਰਣ ਉਦੋਂ ਕੁਝ ਸੰਗਤਾਂ ਖੁੰਝ ਜਾਣ ਤਾਂ ਸਾਲ ਦੇ ਬਦਲੇ ਦੋ ਦੋ ਸਾਲ ਬੀਤ ਜਾਂਦੇ। ਤੀਜੇ ਪਾਤਸ਼ਾਹ ਨੇ ਇਸ ਇਕੱਠ ਨੂੰ ਵਿਸਾਖੀ ਅਤੇ ਦਿਵਾਲੀ ਭਾਵ ਸਾਲ ਵਿਚ ਦੋ ਵਾਰੀ ਸ਼ੁਰੂ ਕਰਵਾ ਦਿਤਾ।
ਇਸਤਰ੍ਹਾਂ ਜਿੱਥੇ ਕਿੱਥੇ ਵੀ ਪਾਤਸ਼ਾਹ ਹੰੁਦੇ, ਉਥੇ ਹੀ ਵਿਸਾਖੀ-ਦਿਵਾਲੀ ਦੇ ਉਚੇਚੇ ਸਮਾਗਮ ਸਜਦੇ। ਸੰਗਤਾਂ ਦੂਰੋਂ-ਨੇੜਿE ਉਨ੍ਹਾਂ ਦੇ ਚਰਣਾਂ ਵਿਚ ਪੁਜਦੀਆ। ਅਪਣੀਆਂ ਦੁਖ ਤਕਲੀਫਾਂ ਦੀ ਸਾਂਝ ਕਰਦੀਆਂ। ਪੰਥਕ ਤੌਰ ਤੇ ਸੰਗਤਾਂ ਨੂੰ ਅਗਲੀ ਸੇਧ ਮਿਲਦੀ। ਉਨ੍ਹਾਂ ਦੇ ਦੁਖ ਦਰਦ ਵੰਡੇ ਜਾਂਦੇ। ਸਚਾਈ ਤਾਂ ਇਹ ਹੈ ਕਿ ਸਿੱਖ ਧਰਮ ਅਸਲ ਵਿਚ ਹੈ ਹੀ ਸੰਪੂਰਨ ਸਾਮਾਜਿਕ ਧਰਮ। ਇਸ ਵੇਰਵੇ ਵਾਸਤੇ ਪੜ੍ਹੌ ਅਤੇ ਸੰਗਤਾਂ ਵਿਚ ਪ੍ਰਚਾਰ ਹਿੱਤ ਵੰਡੋ ਗੁਰਮੱਤ ਪਾਠ ਨੰ[ 28 ‘ਗੁਰਦੁਆਰਿਆਂ ਦਾ ਮਨੋਰਥ ਅਤੇ ਅਸੀਂ’।
ਇਸਤਰ੍ਹਾਂ ਪੰਥ ਅੰਦਰ ਵਿਸਾਖੀ ਦਾ ਵਿਸ਼ੇਸ਼ ਇਕੱਠ ਤਾਂ ਪਹਿਲੇ ਪਾਤਸ਼ਾਹ ਦੇ ਸਮੇਂ ਤੋਂ ਹੀ ਅਰੰਭ ਸੀ। ਵਿਸਾਖੀ ਅਤੇ ਦਿਵਾਲੀ ਇਹ ਦੋਵੇਂ ਦਿਨ, ਛੇ ਮਹੀਨੇ ਦੇ ਫਰਕ ਨਾਲ ਹਨ ਅਤੇ ਸੋਖਾ ਚੇਤਾ ਰਹਿ ਜਾਂਦਾ ਹੈ। ਜਦੋਂ ਤੀਕ ਕਿ ਕੋਈ ਖਾਸ ਲੋੜ ਹੀ ਨਾ ਹੋਵੇ ਉਚੇਚੇ ਸੱਦਾਪਤਾਂ੍ਰ ਦੇ ਭੇਜਣ ਦੀ ਵੀ ਲੋੜ ਨਹੀਂ ਸੀ ਪੈਂਦੀ। ਉੰਝ ਦਿਵਾਲੀ ਦੇ ਪ੍ਰਚਲਤ ਤਿਉਹਾਰ ਨਾਲ ਸਿੱਖ ਧਰਮ ਦਾ ਕਦੇ ਵੀ ਕੋਈ ਸੰਬੰਧ ਨਹੀਂ। ਇਸ ਵੇਰਵੇ ਵਾਸਤੇ ਪੜੋੌ ਅਤੇ ਸੰਗਤਾਂ ਵਿਚ ਪ੍ਰਚਾਰ ਹਿੱਤ ਵੰਡੋ ਗੁਰਮੱਤ ਪਾਠ ਨੰ:17 “ਦਿਵਾਲੀ ਅਤੇ ਸਿੱਖ”। ਤੀਜੇ ਪਾਤਸ਼ਾਹ ਨੇ ਇਸਦਾ ਅਰੰਭ, ਸੰਗਤਾਂ ਦੀ ਖੂਨ ਪਸੀਨੇ ਦੀ ਕਮਾਈ ਨੂੰ ਵਾਧੂ ਦੀਆਂ ਆਤਿਸ਼ਬਾਜ਼ੀਆਂ ਵਿਚ ਫੂਕਨ ਜਾਂ ਲਾਈਟਾਂ ਲਗਾਉਣ ਵਾਸਤੇ ਨਹੀਂ ਸੀ ਕੀਤਾ। ਜਿਵੇਂ ਕਿ ਅਜ ਸਾਡੇ ਆਗੂ ਇਹ ਕਾਰਾ ਕਰ ਰਹੇ ਹਨ।