Vaisakhi 1469 ton 1699 – Part – 15- 14-4-26

ਦਿਵਾਨ ਵਿਚ ਭਗਦੱੜ?-

ਇਸਤੋਂ ਵੀ ਵੱਡਾ ਹਨੇਰ- ਅਸੀਂ ਪ੍ਰਚਾਰ ਕੀ ਕਰ ਰਹੇ ਹਾਂ- ਪਾਤਸ਼ਾਹ ਨੇ ਸਿਰ ਮੰਗੇ, ਦਿਵਾਨ ਵਿਚ ਭਗਦੱੜ ਮੱਚ ਗਈ- ਮਾਤਾ ਗੂਜਰੀ ਜੀ ਕੋਲ ਸਿ਼ਕਾਇਤਾਂ ਪੁਜੀਆਂ-ਗੁਰੂ ਝੱੱੱਲਾ ਹੋ ਗਿਆ ਅਤੇ ਪਤਾ ਨਹੀਂ ਕੀ ਕੀ ਪ੍ਰਚਾਰੀ ਜਾ ਰਹੇ ਹਾਂ। ਕੀ ਇਹ ਭਗਦੱੜ ਮਚਨ ਦਾ ਦੂਸ਼ਨ ਅਸੀਂ ਉਨ੍ਹਾਂ ਮਰਜੀਵੜੇ ਸਿੱਖਾਂ ਤੇ ਲਗਾ ਰਹੇ ਹਾਂ ਜਿਹੜੇ ਛੇਵੇਂ ਪਾਤਸ਼ਾਹ ਦੇ ਸਮੇਂ ਤੋਂ ਬੈਠੇ ਹੀ ਸ਼ਸਤਰਾਂ ਦੀ ਛਾਂ ਹੇਠ ਸਨ। ਜਿਨ੍ਹਾਂ ਨੇ ਛੇਵੇਂ ਪਾਤਸ਼ਾਹ ਦੀ ਕਮਾਨ ਹੇਠਾਂ ਚਾਰ ਜੰਗਾਂ ਹਕੂਮਤ ਨਾਲ ਲੜੀਆਂ ਅਤੇ ਜਿਤੀਆਂ ਵੀ ਸਨ। ਜਿਨ੍ਹਾਂ ਨੇ ਹੁਣ ਤੀਕ ਛੋਟੀਆਂ ਵੱਡੀਆਂ ਬਾਰ੍ਹਾ ਜੰਗਾਂ ਦਸਮੇਸ਼ ਜੀ ਦੀ ਕਮਾਨ ਹੇਠ ਸ਼ਸਤਰਾਂ ਨਾਲ ਹੀ ਲੜੀਆਂ ਸਨ। ਕੀ ਉਹ ਸੂਰਮੇ ਨੰਗੀ ਤਲਵਾਰ ਦੇਖ ਕੇ ਹੀ ਘਬਰਾ ਗਏ ਸਨ? ਜਾਂ ਫਿਰ ਸਾਨੂੰ ਗੁਰੂ ਪਾਤਸ਼ਾਹ ਰਾਹੀ ਪਿਛਲੇ 230 ਸਾਲਾ ਵਿਚ ਕਰਵਾਈ ਗਈ ਤਿਆਰੀ ਤੇ ਯਕੀਨ ਨਹੀਂ। ਕੀ ਅਸੀਂ ਇਹੀ ਸਾਬਤ ਕਰਨਾ ਚਾਹੰੁਦੇ ਹਾਂ ਕਿ ਸਾਰੀ ਬਹਾਦੁਰੀ ਅਚਾਨਕ ਵਿਸਾਖੀ 1699 ਭਾਵ ਅਖੀਰਲੇ ਅੱਠ ਸਾਲਾਂ ਵਿਚ ਹੀ ਪੈਦਾ ਹੋਈ ਪਹਿਲਾਂ ਤਾਂ ਹੈ ਹੀ ਕੁਝ ਨਹੀਂ ਸੀ। ਸਿੱਖ ਵੀ ਦੁਜਿਆਂ ਵਾਂਙ ਡਰਪੋਕ ਅਤੇ ਮੌਤ ਤੋਂ ਘਾਬਰੇ ਫਿਰਦੇ ਸਨ।

ਤਪਸਿਆ ਅਤੇ ਤਪਸਵੀ?-
ਪੰਥ ਚਲੈ ਤਬ ਜਗਤ ਮੈ’ ਅਤੇ ‘ਪੰਥ ਪ੍ਰਚੁਰ ਕਰਬੇ ਕੋ ਸਾਜਾ’ ਭਾਵ ਪੰਥ ਤਾਂ ਜਿਵੇਂ ਪ੍ਰਚੁਰ ਹੀ ਕਿਸੇ ਤਪਸਿਆ ਅਤੇ ਦੇਵੀ ਦੇ ਵਰ ਦਾ ਨਤੀਜਾ ਸੀ, ਉੰਝ ਤਾਂ ਇਸ ਪੰਥ ਨੇ ਪ੍ਰਗਟ ਹੀ ਨਹੀਂ ਸੀ ਹੋਣਾ। ਅਜ ਜਿੱਥੇ ਕਿਤੇ ਵੀ ‘ਪਾਹੁਲ ਸਮਾਗਮ’ ਜਿਸਨੂੰ ਕਿ ਅਜ ਅਸਾਂ ‘ਅੰਮ੍ਰਿਤ ਸੰਚਾਰ ਸਮਾਗਮ’ ਵੀ ਕਹਿਣਾ ਸ਼ੁਰੂ ਕਰ ਦਿਤਾ ਹੈ, ਹੁੰਦਾ ਹੈ- ਤਾਂ ਇਹ ਫਰਜ਼ੀ ਤਪਸਿਆ ਸਾਨੂੰ ਪੱਕੜ ਕੇ ਹੀ ਬੈਠ ਜਾਂਦੀ ਹੈ ਅਤੇ ਗਲ ਇਸਤੋਂ ਬਿਨਾਂ ਅਗੇ ਹੀ ਨਹੀਂ ਟੁਰਦੀ। ਜੇਕਰ ਉਸੇ ਦਸਮ ਗ੍ਰੰਥ ਵਿਚਲਿਆਂ ਪ੍ਰਵਾਣਿਤ ਰਚਨਾਵਾਂ ‘ਤੇਤੀ ਸਵੇਯੈ’ ‘ਅਕਾਲ ਉਸਤਤ’ ਆਦਿ ਵਿਚੋਂ ਹੀ ਅਸਾਂ ਪੜ੍ਹ ਲਿਆ ਹੁੰਦਾ ਤਾਂ ਵੀ ਇਨ੍ਹਾਂ ਬ੍ਰਾਹਮਣੀ ਤਪਸਿਆਵਾਂ ਅਤੇ ਤੀਰਥ ਇਸ਼ਨਾਨਾਂ ਬਾਰੇ ਸਾਨੂੰ ਕੁਝ ਸਮਝ ਆ ਜਾਂਦੀ। ਪਰ ਅਸੀਂ ਤਾਂ ਇਨ੍ਹਾਂ ਵਿਚੋਂ ਹੀ ਪੰਥ ਦੀ ਪ੍ਰਫੁਲਤਾ ਦੇਖਣੀ ਚਾਹੰੁਦੇ ਹਾਂ ਜਿਹੜੀ ਕਿ ਕਦੇ ਵੀ ਸੰਭਵ ਨਹੀਂ।

ਚੇਤੇ ਰਹੇ ਪੰਥ ਦੇ ਇਕੋ ਇਕ ਰਹਿਬਰ ਅਤੇ ਇਸ਼ਟ ਹਨ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’। ਕੋਈ ਵੀ ਰਚਨਾ ਜਿਹੜੀ ਸਾਨੂੰ ਗੁਰਬਾਣੀ ਜੀਵਨ ਤੋਂ ਦੁਰੇਡੇ ਲੈਕੇ ਜਾਂਦੀ ਹੈ ਜਾਂ ਬਾਣੀ ਸਿਧਾਂਤ ਨਾਲ ਮੇਲ ਨਹੀਂ ਖਾਂਦੀ, ਉਸਨੂੰ ਬਿਨਾਂ ਘੋਖੇ ਸੰਭਾਲੀ ਰਖਨਾ ਜਾਂ ਅਪਣੀ ਮੰਨ ਬੈਠਣਾ, ਪੰਥ ਵਾਸਤੇ ਜ਼ਹਿਰ ਦਾ ਟੀਕਾ ਵੀ ਹੋ ਸਕਦੀ ਹੈ। ਫਿਰ ਜਿਹੜੀਆਂ ਰਚਨਾਵਾਂ ਦਾ ਸਾਰਾ ਜੱਤਨ ਹੀ-ਗੁਰੂ ਇਤਿਹਾਸ ਦੀ ਟੇਕ ਲੈ ਕੇ ਮਿਿਥਹਾਸ ਨੂੰ ਇਤਿਹਾਸ ਬਨਾਉਣਾ ਹੈ। ਜਿੱਥੇ ਗੁਰੂ ਨਾਨਕ ਪਾਤਸ਼ਾਹ “ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ॥ ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ” (ਪੰਨਾ 1395) ਵਰਗੀ ਮਹਾਨ ਹਸਤੀ ਦੇ ਪ੍ਰਕਾਸ਼ ਨੂੰ ਬੇਦੀਆਂ-ਸੋਢੀਆਂ ਦੇ ਆਪਸੀ ਵਰਾਂ-ਸਰਾਪਾ ਦਾ ਨਤੀਜਾ ਅਤੇ ਇਨ੍ਹਾ ਹੀ ਵਰਾਂ-ਸਰਾਪਾਂ ਕਾਰਣ ਆਪਸ ਵਿਚ ਗੁਰਗੱਦੀਆਂ ਬਦਲਣ ਵਾਲੇ ਦਸਿਆ ਗਿਆ ਹੋਵੇ- ਜਿਨ੍ਹਾਂ ਰਚਨਾਵਾਂ ਵਿਚੋਂ ਦਸਮੇਸ਼ ਜੀ ਨੂੰ ਅਚਾਨਕ ਹੀ ਪਹਿਲੇ ਨੋ ਗੁਰੂ ਸਰੂਪਾਂ ਤੋਂ ਨਿਖੇੜ ਕੇ ਪੇਸ਼ ਕੀਤਾ ਗਿਆ ਹੋਵੇ। ਗੁਰੂ ਇਤਿਹਾਸ ਦੇ ਪਿਛਲੇ 230 ਸਾਲਾਂ ਦੀਆਂ ਘਾਲਣਾਵਾ ਤੇ ਸਿਆਹੀ ਫੇਰਕੇ, ਦਸਮੇਸ਼ ਜੀ ਦੇ ਜੀਵਨ ਕਾਲ ਦੇ ਆਖਰੀ ਨੌ ਸਾਲਾਂ ਵਿਚ ਹੀ ਸਭ ਕੁਝ ਹੁੰਦਾ ਦਸਿਆ ਹੋਵੇ ਅਤੇ ਹੋਰ ਬਹੁਤ ਕੁਝ। ਫਿ਼ਰ ਵੀ ਅਸੀਂ ਬਾਣੀ ਵਿਰੁਧ ਅਜੇਹੀਆਂ ਰਚਨਾਵਾਂ ਨੂੰ ਬਾਣੀ ਦੀ ਬਰਾਬਰੀ ਦੇਣ ਲਈ ਲਗੇ ਹੋਵੀਏ।

ਅਜੇਹੇ ਮਿਲਾਵਟ ਭਰਪੂਰ ਮਿਿਥਹਾਸ ਕਾਰਣ ਵੱਕਤੀ ਹੇਮਕੁੰਟ ਤਾਂ ਭਾਵੇਂ ਪੈਦਾ ਕਰ ਲਏ ਜਾਣ ਪਰ ਸਿੱਖ ਧਰਮ ਵਿਚ ਫੈਲਦੀ ਜਾ ਰਹੀ ਮਨਮਤ-ਹੂੜਮੱਤ-ਅੰਨਮੱਤ ਅਤੇ ਵਿਪਰ ਮੱਤ ਨੂੰ ਠੱਲ ਨਹੀਂ ਪਾਈ ਜਾ ਸਕਦੀ। ਇਸ ਨਾਲ ‘ਖੰਡੇ ਦੀ ਪਾਹੁਲ’ ਬਾਰੇ ਉਦਾਸੀ, ਪਤਿੱਤਪੁਣੇ ਵਿਚ ਇੰਤਹਾ ਦਾ ਵਾਧਾ ਨਹੀਂ ਰੋਕਿਆ ਜਾ ਸਕਦਾ। ਤੱਪ-ਹੱਠ ਕਰਮ ਯਕੀਨਣ ਗੁਰਬਾਣੀ ਦਾ ਮਾਰਗ ਨਹੀਂ ਹਨ

ਖਾਲਸੇ ਦਾ ਜਨਮ ਨਹੀਂ-ਲਫਜ਼ ਕੜਵੇ ਹਨ ਪਰ ਗੁਰਬਾਣੀ ਦਾ ਸਿਧਾਂਤ ਹੈ ਅਤੇ ਇਸਤੋਂ ਮਨੁਕਰ ਨਹੀਂ ਹੋਇਆ ਜਾ ਸਕਦਾ। ਇਹ ਇਕ ਅਕਟ ਸਚਾਈ ਹੈ ਕਿ ਜਿਸਦਾ ਜਨਮ ਹੈ ਉਸਦਾ ਮਰਨ ਵੀ ਅਵੱਸ਼ ਹੈ। ਸਿੱਖ ਧਰਮ ਦਾ ਤਾਂ ਕਦੇ ਜਨਮ ਹੋਇਆ ਹੀ ਨਹੀਂ, ਇਹ ਤਾਂ ਆਦਿ ਕਾਲ ਤੋਂ ਹੀ ਸਮੁਚੇ ਮਨੁਖ ਮਾਤਰ ਦਾ ਮੂਲ ਧਰਮ ਹੈ। ਪਾਤਸ਼ਾਹ ਨੇ ਗੁਰਬਾਣੀ ਦੀ ਸਿਿਖਆ ਨੂੰ ਅਪਣਾ ਜੀਵਨ ਅਰਪਣ ਕਰਨ ਵਾਲਿਆਂ ਨੂੰ ਹੀ ਸਾਂਝੇ ਪ੍ਰੀਵਾਰ ਦਾ ਨਾਮ ਬਖਸਿ਼ਆ ‘ਸਿੱਖ’। ਬਾਣੀ ਰਾਹੀਂ ਬਾਰ ਬਾਰ ਇਹ ਚੇਤਾਵਨੀ ਵੀ ਦਿਤੀ ਕਿ ਜੇਕਰ ਕਿਸੇ ਦੇ ਜੀਵਨ ਵਿਚ ਗੁਰਬਾਣੀ ਰਾਹੀਂ ਬਖਸਿ਼ਆ ਗਿਆ ਸਿੱਖੀ ਜੀਵਨ ਨਹੀਂ ਤਾਂ ਗੁਰੂ ਨਾਨਕ ਪਾਤਸ਼ਾਹ ਨੂੰ ਉਹ ‘ਅਖੌਤੀ ਸਿੱਖ’ ਵੀ ਮਨਜ਼ੂਰ ਨਹੀਂ। ਇਥੇ ਤਾਂ “ਕਰਮੀ ਆਪੋ ਆਪਣੀ” ਦਾ ਸਿਧਾਂਤ ਹੀ ਕੰਮ ਕਰ ਰਿਹਾ ਹੈ। ਸਿੱਖ-ਖਾਲਸਾ ਅਤੇ ਸਿੰਘ ਭਿੰਨ-ਭਿੰਨ ਨਹੀਂ ਹਨ ਅਤੇ ਧਰਮ ਦਾ ਮੂਲ ਨਾਮ ‘ਸਿੱਖ ਧਰਮ’ ਹੀ ਹੈ। ਵਿਸਾਖੀ 1699 ਨੂੰ ਤਾਂ ਬਾਣੀ ਦੀ ਜੁਗਤ ਵਰਤਾਉਣ ਵਾਲੀ ਜਿ਼ਮੇਵਾਰੀ ਪੰਜ ਪਿਆਰਿਆਂ ਦੇ ਰੂਪ ਵਿਚ ਪੰਥ ਪਾਸ ਆਈ, ਇਸੇ ਦਾ ਨਾਮ ਸੀ ‘ਪੰਥ ਦਾ ਸਾਜਨਾ’।

ਪਰ ਅਜ ਜੋ ਕੁਝ ਵਿਸਾਖੀ 1699 ਦੇ ਨਾਮ ਤੇ ਪ੍ਰਚਾਰਿਆ ਗਿਆ ਉਸਦਾ ਸਾਰਾ ਸੰਬੰਧ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਵਿਸਾਖੀ ਸੰਨ 1469 ਨਾਲ ਹੈ ਅਤੇ ਬਾਕੀ ਵਿਰੋਧੀ ਮਿਲਾਵਟਾਂ। ਇਸ ਵਾਸਤੇ ਵਿਸਾਖੀ 1999 ਖਾਲਸੇ ਦਾ ਜਨਮ ਦਿਨ ਨਹੀਂ ਸੀ। ਕਾਸ਼! ਅਸਾਂ ਜੇਕਰ ਇਸਦੇ ਅਸਲੀ ਪਰੀਪੇਖ ਵਿਚ ਗਲ ਟੋਰੀ ਹੁੰਦੀ ਤਾਂ ਵਿਸਾਖੀ ਸੰਨ 1999 ਨੂੰ ਤਿੰਨ ਸੋ ਸਾਲਾ ਸਾਜਨਾ ਦਿਵਸ ਮਨਾਉਣ ਦਾ ਪੂਰਾ ਪੂਰਾ ਲਾਭ ਉਠਾ ਸਕਦੇ ਸਾਂ। ਇਸ ਉਪਰ ਮਾਣ ਕਰ ਸਕਦੇ ਸਾਂ। ਉਸਤੋਂ ਬਿਨਾਂ ਸਚਾਈ ਉਘੜ ਹੀ ਨਹੀਂ ਸੀ ਸਕਦੀ ਅਤੇ ਨਾ ਹੀ ਮਿਲਾਵਟਾਂ ਤੋਂ ਛੁੱਟਕਾਰਾ ਮਿਲ ਸਕਦਾ ਹੈ ਅਤੇ ਨਾ ਹੀ ਮਿਿਲਆ।

You may also like these