Nadri Mokh Duaar- Part-5 – 16-8-26

“ਨਦਰੀ ਮੋਖੁ ਦੁਆਰੁ”

ਅਬ ਤਉ ਜਾਇ ਚਢੇ ਸਿੰਘਾਸਨਿ” –ਕਰਤਾਰ ਦੀ ‘ਨਦਰਿ ਕਰਮ’ ਅਥਵਾ ‘ਬਖਸ਼ਿਸ਼’ ਨੂੰ ਹਾਸਲ ਕਰਕੇ ‘ਵਗਭਾਗੀ’ ਕਿਵੇਂ ਬਨਣਾ ਹੈ। ਸੇਵਕ-ਮਾਲਿਕ ਦੀਆਂ ਮਿਸਾਲਾਂ ਦੇ ਕੇ, ਬੜੇ ਸੁਆਦਲੇ ਢੰਗ ਨਾਲ ਗੁਰਦੇਵ ਸਮਝਾਉਂਦੇ ਹਨ ਜਿਵੇਂ, “ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ॥ ਨਾਨਕ ਸੇਵਕੁ ਕਾਢੀਐ ਜਿ ਸੇਤੀ ਖਸਮ ਸਮਾਇ” (ਪੰ: ੪੭੫)।

ਭਾਵ ਐ ਮਨੁੱਖ! ਗੁਰੂ-ਗੁਰਬਾਣੀ ਤੋਂ ਸਿਖਿਆ ਲੈ ਕੇ ਆਪਣੇ ਜੀਵਨ ਨੂੰ ਪ੍ਰਭੂ ਆਗਿਆ `ਚ ਇਸ ਤਰ੍ਹਾਂ ਢਾਲ ਕਿ ਪ੍ਰਭੂ ਦੀ ਰਜ਼ਾ `ਚ ਜੀਊਣਾ ਹੀ ਤੇਰਾ ਜੀਵਨ ਬਣ ਜਾਵੇ। ਜਿਵੇਂ ਆਗਿਆਕਾਰੀ ਨੌਕਰ ਦੇ ਮਨ `ਚ ਆਪਣੇ ਮਾਲਿਕ ਦਾ ਡੱਰ ਨਹੀਂ ਹੁੰਦਾ। ਫ਼ਿਰ ਚਾਹੇ ਉਸਦਾ ਮਾਲਿਕ ਉਸ ਦੇ ਸਿਰ `ਤੇ ਖੜਾ ਹੋ ਕੇ ਜਿਤਨੇ ਚਾਹੇ ਲਗਾਦਾ ਹੋਵੇ। ਸਚਾਈ ਇਹ ਹੁੰਦੀ ਹੈ ਕਿ ਅਜਿਹੇ ਸੇਵਕ ਦੇ ਹਿਰਦੇ ਅਤੇ ਕਰਣੀ `ਚ ਆਪਣੇ ਮਾਲਿਕ ਵਾਸਤੇ ਸੁਭਾਵਕ ਹੀ ਇਤਨਾ ਵੱਧ ਸਤਿਕਾਰ (ਨਿਰਮਲ ਭੳੇ) ਦੂਜਿਆਂ ਤੋਂ ਕਈ ਗੁਣਾ ਵਧ ਹੁੰਦਾ ਹੈ।

ਨਤੀਜਾ ਹੁੰਦਾ ਹੈ, ਅਜਿਹਾ ਸੇਵਕ ਸਚਮੁਚ ਹੀ ਆਪਣੇ ਮਾਲਿਕ ਦੇ ਮਨ `ਚ ਅਣਜਾਣੇ ਹੀ ਆਪਣੀ ਬਹੁਤ ਉੱਚੀ ਜਗ੍ਹਾ ਹਾਸਿਲ ਕਰ ਚੁਕਾ ਹੁੰਦਾ ਹੈ। ਤਾਂ ਤੇ ਇਹੀ ਤਰੀਕਾ ਹੈ, ਗੁਰਬਾਣੀ ਆਗਿਆ `ਚ ਜੀਵਨ ਦੀ ਅਜਿਹੀ ਤਿਆਰੀ ਕਰ ਲਈ ਜਾਵੇ ਜਿਸ ਲਈ ਬਾਣੀ `ਚ ਕਬੀਰ ਸਾਹਿਬ ਫ਼ੁਰਮਾਉਂਦੇ ਹਨ “ਅਬ ਤਉ ਜਾਇ ਚਢੇ ਸਿੰਘਾਸਨਿ, ਮਿਲੇ ਹੈ ਸਾਰਿੰਗਪਾਨੀ॥ ਰਾਮ ਕਬੀਰਾ ਏਕ ਭਏ ਹੈ, ਕੋਇ ਨ ਸਕੈ ਪਛਾਨੀ” (ਪੰ: ੯੬੯)। ਇਹ ਹੈ ਮਨੁੱਖਾ ਜਨਮ ਦੀ ਉਹ ਅਵਸਥਾ ਜਿਸਨੂੰ ਬਾਣੀ `ਚ ‘ਵਡਭਾਗੀ’ ਜਾਂ ‘ਸਫ਼ਲ’ ਅਵਸਥਾ ਕਿਹਾ ਹੈ।

 

You may also like these