Gurbani Vich Roopak Alankaar – Part-7 – 25-8-26

(6) ਸਭੋ ਸੂਤਕੁ ਭਰਮੁ ਹੈ, ਦੂਜੈ ਲਗੈ ਜਾਇ-ਸੂਤਕ ਨਾਲ ਸੰਬੰਧਤ ਸਲੋਕਾਂ (ਪੰ: 472) `ਚ ਸੂਤਕਾਂ-ਪਾਤਕਾਂ ਦੇ ਵਹਿਮਾਂ `ਚ ਫਸੇ, ਪਰ ‘ਸੂਤਕ’ ਲਫ਼ਜ਼ ਦੇ ਸ਼ੈਦਾਈ ਨੂੰ ਗੁਰਦੇਵ ਰੂਪਕ ਅਲੰਕਾਰ ਵਰਤ ਕੇ ਸੂਤਕਾਂ ਵਲੀ ਸੋਚਣੀ ਨੂੰ ਜਨਮ ਦੇਣ ਵਾਲੇ ਬ੍ਰਾਹਮਣ ਦੀ ਬੋਲੀ `ਚ ਹੀ ਦਸਿਆ ‘ਐ ਭਾਈ! ਜੰਮਣ-ਮਰਣ ਨਾਲ ਸੂਤਕ-ਪਾਤਕ, ਕੇਵਲ ਮਨ ਦਾ ਭਰਮ ਹੁੰਦੇ ਹਨ ਜੋ ਪ੍ਰਭੂ ਤੋਂ ਦੂਜੇ ਪਾਸੇ ਲਗੇ ਹੋਣ ਕਰਕੇ ਪੈਦਾ ਹੁੰਦੇ ਹਨ’। ਇਥੇ ਪਾਤਸ਼ਾਹ, ਇਥੋਂ ਤੀਕ ਕਹਿੰਦੇ ਹਨ ਕਿ ‘ਸੂਤਕ’ ਕੱਢਣਾ ਜ਼ਰੂਰੀ ਹੈ ਪਰ ਅਸਲ ਸੂਤਕ ਉਹ ਨਹੀਂ ਜੋ ਬ੍ਰਾਹਮਣ ਪ੍ਰਚਾਰਦਾ ਹਂ। ਸੂਤਕ ਹਨ, ਨਿੰਦਾ-ਚੁਗਲੀ-ਵਿਭਚਾਰ ਆਦਿ ਮਨੁੱਖੀ ਕਮਜ਼ੋਰੀਆਂ ਅਤੇ ਅਉਗੁਣ ਜਿੰਨ੍ਹਾਂ ਤੋਂ ਬਚਣਾ ਜ਼ਰੂਰੀ ਹੈ। ਜੀਵਨ ਦੇ ਅਜੇਹੇ ਅਉਗੁਣਾਂ ਨੂੰ ਕੱਢੇ ਬਿਨਾ, ਮਨੁੱਖ-ਮਨੁੱਖ ਹੀ ਨਹੀਂ ਰਹਿ ਜਾਂਦਾ। ਫ਼ਿਰ ਵੀ ਜਿਸਨੂੰ ਭਾਈ! ਤੁੰ ਸੂਤਕ ਕਹਿ ਰਿਹਾ ਹੈ ਇਹ ਕੇਵਲ ਭਰਮ ਜਾਲ ਅਤੇ ਅਗਿਆਨਤਾ ਪੈਦਾ ਕਰਕੇ ਲੋਕਾਈ ਨੂੰ ਲੁਟੱਣ ਨੂੰ ਲੁਟੱਣ ਦੇ ਹੀ ਆਹਰ ਹਨ, ਇਨ੍ਹਾਂ ਦਾ ਆਪਣਾ ਕੋਈ ਵਜੂਦ ਨਹੀਂ।

You may also like these