Gurbani Vich Roopak Alankaar – Part-8 – 26-8-26

(7) ਮੁੰਦਾ ਸੰਤੋਖੁ ਸਰਮੁ ਪਤੁ ਝੋਲੀ- ਮਨੁੱਖ ਚਾਹੇ ਕਿਸੇ ਵੀ ਧਰਮ ਦਾ ਧਾਰਣੀ ਹੋਵੇ ਪਰ ਬਹੁਤਾ ਕਰਕੇ ਧਰਮ ਦੇ ਦਿਖਾਵਿਆਂ `ਚ ਹੀ ਉਲਝਿਅ ਮੂਲੋਂ ਧਰਮ ਹੀਣਾ ਹੀ ਰਹਿ ਜਾਂਦਾ ਹੈ ਅਤੇ ਸਚਾ ਧਰਮੀ ਨਹੀਂ ਬਣ ਪਾਂਦਾ। ਇਹੀ ਗਲ ਗੁਰਦੇਵ ਨੇ ਬ੍ਰਾਹਮਣਾਂ, ਸਰੇਵੜਿਆਂ, ਜੋਗੀਆਂ, ਕਾਜ਼ੀਆਂ, ਭੇਖੀ-ਸੰਤਾਂ, ਸਾਧਾਂ, ਭਗਤਾਂ, ਸਨਿੰਆਸੀਆਂ, ਬੈਰਾਗੀਆਂ ਆਦਿ ਨੂੰ ਵੀ ਕਹੀ। ਜੇ ਇਮਾਨਦਾਰੀ ਨਾਲ ਦੇਖਿਆ ਜਾਵੇ ਤਾਂ ਅੱਜ ਬਹੁਤੇ ਸਿੱਖ, ਜਿਨ੍ਹਾਂ ਕੋਲ ਨਿਰੋਲ ਇਲਾਹੀ ਧਰਮ ਦਾ ਖਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਵਰਗੀ ਮਹਾਨ ਦਾਤ ਵੀ ਮੌਜੂਦ ਹੈ, ਬਹੁਤਾ ਕਰਕੇ ਗੁਰਬਾਣੀ ਸੋਝੀ ਤੋਂ ਖਾਲੀ ਹਨ ਅਤੇ ਉਨ੍ਹਾਂ ਦੀ ਹਾਲਤ ਵੀ ਵੱਖਰੀ ਨਹੀਂ। ਬਾਣੀ ‘ਜਪੁ’ ਦੀ ਪਉੜੀ 28 ਤੋਂ 32 ਤੀਕ, ਰੂਪਕ ਅਲੰਕਾਰ ਵਰਤ ਕੇ ਜੋਗੀਆਂ ਨੂੰ ਉਨ੍ਹਾਂ ਨਾਲ ਸੰਬੰਧਤ ਕਰਮਕਾਂਡਾਂ ਦੀ ਜੱਕੜ `ਚੋਂ ਕੱਢਣ ਲਈ, ਪਾਤਸ਼ਾਹ ਨੇ ਉਨ੍ਹਾਂ ਦੇ ਹੀ ਪਿਆਰੇ ਸ਼ਬਦ-ਮੁੰਦ੍ਰਾਂ, ਝੋਲੀ, ਪੱਤ, ਡੰਡਾ, ਆਈ ਪੰਥੀ, ਭੁਗਤਿ, ਭੰਡਾਰਣ, ਅਨਹਦ ਨਾਦ, ਬਿਭੂਤ, ਲੰਮੀਆਂ ਸਮਾਧੀਆਂ ਆਦਿ ਨੂੰ ਵਰਤ ਕੇ ਉਨ੍ਹਾਂ ਸਮੇਤ ਸਾਰਿਆਂ ਨੂੰ ਇਕੋ ਇੱਕ ਇਲਾਹੀ ਧਰਮ ਦੀ ਗੱਲ ਸਮਝਾਈ ਹੈ।

You may also like these